ਕੋਲੰਬੋ, 27 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਦਰਮਿਆਨ ਕੋਲੰਬੋ ਵਿਖੇ ਚੱਲ ਰਿਹਾ ਦੂਜਾ ਤੇ ਆਖਰੀ ਟੈਸਟ ਡਰਾਅ ਹੋ ਗਿਆ। ਇਸ ਦੇ ਨਾਲ ਹੀ ਭਾਰਤ ਨੇ 2 ਮੈਚਾਂ ਦੀ ਲੜੀ ਉੱਪਰ 1-0 ਨਾਲ ਕਬਜ਼ਾ ਕਰ ਲਿਆ। ਮੈਚ ਦੇ 5ਵੇਂ ਤੇ ਆਖਰੀ ਦਿਨ ਭਾਰਤ ਨੂੰ ਜਿੱਤ ਲਈ ਸਿਰਫ਼ 4 ਵਿਕਟਾਂ ਦੀ ਲੋੜ ਸੀ, ਪਰ ਭਾਰਤੀ ਗੇਂਦਬਾਜ਼ ਅਜਿਹਾ ਨਹੀਂ ਕਰ ਸਕੇ। ਸ੍ਰੀਲੰਕਾ ਦੀ ਟੀਮ ਨੇ ਆਪਣੀ ਦੂਜੀ ਪਾਰੀ ਵਿਚ 9 ਵਿਕਟਾਂ ਦੇ ਨੁਕਸਾਨ 'ਤੇ 429 ਦੌੜਾਂ ਬਣਾ ਕੇ ਪਾਰੀ ਸਮਾਪਤੀ ਦੀ ਘੋਸ਼ਣਾ ਕਰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਟੀਮਾਂ ਦੇ ਕਪਤਾਨ ਡਰਾਅ ਲਈ ਸਹਿਮਤ ਹੋ ਗਏ। ਸ੍ਰੀਲੰਕਾ ਦੇ ਸੋਨਲ ਦਿਨੁਸ਼ਾ ਨੇ ਪੰਜਵੇਂ ਦਿਨ 264 ਗੇਂਦਾਂ 'ਤੇ ਅਜੇਤੂ 133 ਦੌੜਾਂ ਬਣਾਈਆਂ, ਲਗਭਗ 420 ਮਿੰਟ ਬੱਲੇਬਾਜ਼ੀ ਕੀਤੀ ।
ਤਾਜ਼ਾ ਖ਼ਬਰਾਂ
Free
ਭਾਰਤ ਅਤੇ ਸ੍ਰੀਲੰਕਾ ਦਰਮਿਆਨ ਦੂਜਾ ਟੈਸਟ ਡਰਾਅ, ਭਾਰਤ ਨੇ 1-0 ਨਾਲ ਜਿੱਤੀ ਲੜੀ
ਕੋਲੰਬੋ, 27 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਦਰਮਿਆਨ ਕੋਲੰਬੋ ਵਿਖੇ ਚੱਲ ਰਿਹਾ ਦੂਜਾ ਤੇ ਆਖਰੀ ਟੈਸਟ ਡਰਾਅ ਹੋ ਗਿਆ। ਮੈਚ ਦੇ 5ਵੇਂ ਤੇ ਆਖਰੀ ਦਿਨ ਸ੍ਰੀਲੰਕਾ ਦੀ ਟੀਮ ਨੇ ਆਪਣੀ ਦੂਜੀ ਪਾਰੀ ਵਿਚ 9 ਵਿਕਟਾਂ ਦੇ ਨੁਕਸਾਨ...
ਅਜੀਤ ਡੈਸਕ
27-08-2026