28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਦਿੱਲੀ ’ਚ ਮਾਡਲ ਦੀ ਹੱਤਿਆ ਦੇ ਦੋਸ਼ੀ ਦਾ ਐਨਕਾਊਂਟਰ

ਨਵੀਂ ਦਿੱਲੀ,28 ਅਗਸਤ- ਦਿੱਲੀ ਦੀ 21 ਸਾਲਾ ਮਾਡਲ ਮੁਸਕਾਨ ਦੇ ਕਤਲ ਦੇ ਦੋਸ਼ੀ ਜਿੰਮ ਟ੍ਰੇਨਰ ਆਕਿਬ ਉਰਫ਼ ਇਮਰਾਨ ਨੂੰ ਵੀਰਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ ਅਨੁਸਾਰ ਇਮਰਾਨ ਨੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਮੁਸਕਾਨ ਦੇ ਘਰ ਵਿਚ ਦਾਖਲ ਹੋ ਕੇ ਉਸ ਦੀ ਹੱਤਿਆ ਕਰ ਦਿੱਤੀ।

ਅਜੀਤ ਡੈਸਕ 28-08-2026

ਦਿੱਲੀ ਪੁਲਿਸ ਦੇ ਅਨੁਸਾਰ ਇਮਰਾਨ ਦੀ ਗ੍ਰਿਫ਼ਤਾਰੀ ਦੌਰਾਨ ਉਸਦਾ ਪੱਛਮੀ ਜ਼ਿਲ੍ਹਾ ਵਿਸ਼ੇਸ਼ ਸਟਾਫ਼ ਟੀਮ ਨਾਲ ਮੁਕਾਬਲਾ ਹੋਇਆ। ਟੀਮ ਨੂੰ ਦੇਖ ਕੇ ਇਮਰਾਨ ਨੇ ਗੋਲੀਬਾਰੀ ਕੀਤੀ। ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ, ਜਿਸ ਨਾਲ ਉਸਦੀ ਲੱਤ ਵਿਚ ਸੱਟ ਲੱਗੀ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਮਰਾਨ ਪਹਿਲਾਂ ਜਿਮ ਟ੍ਰੇਨਰ ਵਜੋਂ ਕੰਮ ਕਰਦਾ ਸੀ। ਬੁੱਧਵਾਰ ਸ਼ਾਮ ਨੂੰ ਮੁਸਕਾਨ ਘਰ ਵਿਚ ਇਕੱਲੀ ਸੀ। ਜਦੋਂ ਇਮਰਾਨ ਪਹੁੰਚਿਆ ਤਾਂ ਉਸਦੇ ਪਰਿਵਾਰਕ ਮੈਂਬਰ ਬਾਹਰ ਸਨ।

ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਬਾਅਦ ਵਿਚ ਦੋਸ਼ੀ ਨੇ ਮੁਸਕਾਨ 'ਤੇ ਕਈ ਵਾਰ ਚਾਕੂ ਮਾਰਿਆ ਅਤੇ ਭੱਜ ਗਿਆ। ਮੁਸਕਾਨ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਰੱਖੜੀ ਦੀਆਂ ਵਧਾਈਆਂ