ਰਈਆ, (ਅੰਮ੍ਰਿਤਸਰ), 28 ਅਗਸਤ- ਅੱਜ ਰੱਖੜ ਪੁੰਨਿਆ ਮੌਕੇ ਰਈਆ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਸਰੀ ਕਿਸ਼ਤ ਜਾਰੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ 70 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ। ਵਿਰੋਧੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਗੁਰੂਆਂ ਦੀ ਬਾਣੀ ਰੋਲ ਦਿੱਤੀ, ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਦਾ ਬਾਜ ਸਾਡੀ ਰੱਖਿਆ ਕਰਦਾ ਹੈ। ਕਾਂਗਰਸ ਸੰਬੰਧੀ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਪਸੀ ਕੁਰਸੀ ਦੀ ਲੜਾਈ ਹੀ ਖ਼ਤਮ ਨਹੀਂ ਹੋ ਰਹੀ। ਉਨ੍ਹਾਂ ਅੱਗੇ ਕਿਹਾ ਕਿ ਲੋਕ ਹੁਣ ਕਦੇ ਵੀ ਅਕਾਲੀ ਦਲ ਨੂੰ ਮੌਕਾ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਬੱਸ ’ਚ ਚੜ੍ਹਨਗੇ ਤਾਂ ਇਕੱਠੇ ਪਰ ਉਤਰਨਗੇ ਇਕੱਲੇ ਇਕੱਲੇ। ਉਨ੍ਹਾਂ ਕਿਹਾ ਕਿ ਅੱਜ ਵੀ ਕਈ ਲੋਕ ਨਕਲੀ ਰੈਲੀਆਂ ਕਰਨ ਪੁੱਜੇ ਹੋਏ ਹਨ।
ਤਾਜ਼ਾ ਖ਼ਬਰਾਂ
Free
ਹੁਣ ਕਦੇ ਨਹੀਂ ਆਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਵਾਰੀ- ਮੁੱਖ ਮੰਤਰੀ ਮਾਨ
ਰਈਆ, (ਅੰਮ੍ਰਿਤਸਰ), 28 ਅਗਸਤ- ਅੱਜ ਰੱਖੜ ਪੁੰਨਿਆ ਮੌਕੇ ਰਈਆ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਸਰੀ ਕਿਸ਼ਤ ਜਾਰੀ ਕੀਤੀ ਗਈ।
ਅਜੀਤ ਡੈਸਕ
28-08-2026