ਅਟਾਰੀ ਸਰਹੱਦ, (ਅੰਮ੍ਰਿਤਸਰ)-28 ਅਗਸਤ- (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਦੇਸ਼ ਦੀ ਰੱਖਿਆ ਲਈ ਆਪਣੇ ਘਰਾਂ ਤੋਂ ਦੂਰ ਆ ਕੇ ਡਿਊਟੀ ਨਿਭਾਉਣ ਵਾਲੇ ਭਾਰਤੀ ਸਰਹੱਦ ਤੇ ਰਖਵਾਲੇ ਬੀ.ਐਸ.ਐਫ. ਦੇ ਜਵਾਨਾਂ ਨੂੰ ਹਰ ਸਾਲ ਦੀ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਡਾ. ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਰੱਖੜੀਆਂ ਬੰਨ੍ਹੀਆਂ।
ਇਸ ਦੌਰਾਨ ਬੀਬੀ ਚਾਵਲਾ ਨੇ ਅਟਾਰੀ ਸਰਹੱਦ ਤੇ ਡਿਊਟੀ ਨਿਭਾਉਂਦੇ ਬੀ.ਐਸ.ਐਫ. ਦੇ ਜਵਾਨ ਤੇ ਉੱਚ ਅਧਿਕਾਰੀਆਂ ਨੂੰ ਹਰ ਸਾਲ ਦੀ ਤਰ੍ਹਾਂ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਨੂੰ ਆਪਣੇ ਘਰਾਂ ਦਾ ਅਹਿਸਾਸ ਨਹੀਂ ਹੋਣ ਦਿੱਤਾ ਕਿ ਭਾਰਤ ਦੀ ਪੰਜਾਬ ਸਰਹੱਦ ਤੇ ਉਨ੍ਹਾਂ ਦੀਆਂ ਭੈਣਾਂ ਪਿਛਲੇ 59 ਸਾਲ ਤੋਂ ਰੱਖੜੀਆਂ ਬੰਨ੍ਹਦੀਆਂ ਆ ਰਹੀਆਂ ਹਨ ਤੇ ਇਸੇ ਲੜੀ ਤਹਿਤ ਹੀ ਅੱਜ ਰੱਖੜੀ ਦੇ ਤਿਉਹਾਰ ਮੌਕੇ ਬੀ.ਐਸ.ਐਫ. ਜਵਾਨਾ ਨੂੰ ਰੱਖਣੀਆਂ ਬੰਨ੍ਹ ਕੇ ਉਨ੍ਹਾਂ ਦੇ ਮੂੰਹ ਮਿੱਠੇ ਕਰਵਾਏ ਗਏ I