28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬਿਲਾਸਪੁਰ 'ਚ ਟਲਿਆ ਵੱਡਾ ਜਹਾਜ਼ ਹਾਦਸਾ, ਲੈਂਡਿੰਗ ਦੌਰਾਨ ਫਟਿਆ ਟਾਇਰ

ਛੱਤੀਸਗੜ੍ਹ, 28 ਅਗਸਤ- ਛੱਤੀਸਗੜ੍ਹ ਦੇ ਬਿਲਾਸਪੁਰ ਹਵਾਈ ਅੱਡੇ 'ਤੇ ਸ਼ੁੱਕਰਵਾਰ ਸਵੇਰੇ...

ਅਜੀਤ ਡੈਸਕ 28-08-2026

ਛੱਤੀਸਗੜ੍ਹ, 28 ਅਗਸਤ- ਛੱਤੀਸਗੜ੍ਹ ਦੇ ਬਿਲਾਸਪੁਰ ਹਵਾਈ ਅੱਡੇ 'ਤੇ ਸ਼ੁੱਕਰਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਦਿੱਲੀ ਤੋਂ ਬਿਲਾਸਪੁਰ ਜਾ ਰਹੀ ਅਲਾਇੰਸ ਏਅਰ ਦੀ ਉਡਾਣ 9I613 ਦਾ ਟਾਇਰ ਲੈਂਡਿੰਗ ਦੌਰਾਨ ਪੰਕਚਰ ਹੋ ਗਿਆ। ਹਾਲਾਂਕਿ ਪਾਇਲਟ ਦੀ ਸਿਆਣਪ ਅਤੇ ਹਵਾਈ ਅੱਡੇ ਦੀ ਚੌਕਸੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਜਹਾਜ਼ ਵਿਚ ਸਵਾਰ ਸਾਰੇ 37 ਯਾਤਰੀ ਅਤੇ ਚਾਲਕ ਦਲ ਦੇ 4 ਮੈਂਬਰਾਂ ਸਮੇਤ 41 ਲੋਕ ਸੁਰੱਖਿਅਤ ਹਨ।

ਅਧਿਕਾਰੀਆਂ ਮੁਤਾਬਕ ਫਲਾਈਟ ਨੇ ਸ਼ੁੱਕਰਵਾਰ ਸਵੇਰੇ ਦਿੱਲੀ ਤੋਂ ਉਡਾਣ ਭਰੀ ਸੀ। ਕਰੀਬ 11 ਵਜੇ ਬਿਲਾਸਪੁਰ ਏਅਰਪੋਰਟ 'ਤੇ ਲੈਂਡਿੰਗ ਦੌਰਾਨ ਅਚਾਨਕ ਜਹਾਜ਼ ਦਾ ਖੱਬੇ ਪਾਸੇ ਦਾ ਟਾਇਰ ਫਟ ਗਿਆ। ਘਟਨਾ ਤੋਂ ਬਾਅਦ ਹਵਾਈ ਅੱਡੇ 'ਤੇ ਸੁਰੱਖਿਆ ਪ੍ਰਬੰਧ ਤੁਰੰਤ ਸਰਗਰਮ ਹੋ ਗਏ। ਜਹਾਜ਼ ਦੇ ਰੁਕਣ ਤੋਂ ਬਾਅਦ, ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਰਨਵੇ ਤੋਂ ਟਰਮੀਨਲ ਬਿਲਡਿੰਗ ਤੱਕ ਸੁਰੱਖਿਅਤ ਕੱਢ ਲਿਆ ਗਿਆ। ਹਾਦਸੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। 

ਪਿਛਲੀ ਖ਼ਬਰ ਪੰਜਾਬ 'ਚ 29 ਅਗਸਤ ਤੋਂ 'ਮਿਸ਼ਨ ਕਲੀਨ ਪੰਜਾਬ' ਦੀ ਸ਼ੁਰੂਆਤ ਅਗਲੀ ਖ਼ਬਰ ਨੇਪਾਲ 'ਚ ਫਿਰ ਹੜ੍ਹ ਦਾ ਖ਼ਤਰਾ, ਹੜ੍ਹ ਪ੍ਰਭਾਵਿਤ ਇਲਾਕੇ 'ਚ ਪਾਣੀ ਦਾ ਪੱਧਰ ਵਧਿਆ