28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬਾਬਾ ਲਾਭ ਸਿੰਘ ਸ਼ਤਾਬਗੜ੍ਹ ਨਸ਼ਾ ਮੁਕਤੀ ਮੋਰਚੇ ਦੇ ਹਲਕਾ ਉਪ ਕੋਆਰਡੀਨੇਟਰ ਨਿਯੁਕਤ

ਮਾਛੀਵਾੜਾ ਸਾਹਿਬ (ਲੁਧਿਆਣਾ), 28 ਅਗਸਤ (ਰਾਜਦੀਪ ਸਿੰਘ ਅਲਬੇਲਾ)- ਆਮ ਆਦਮੀ ਪਾਰਟੀ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ...

ਅਜੀਤ ਡੈਸਕ 28-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 28 ਅਗਸਤ (ਰਾਜਦੀਪ ਸਿੰਘ ਅਲਬੇਲਾ)- ਆਮ ਆਦਮੀ ਪਾਰਟੀ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹਲਕਾ ਸਮਰਾਲਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਯਤਨਾਂ ਸਦਕਾ ਸੀਨੀਅਰ ‘ਆਪ’ ਆਗੂ ਬਾਬਾ ਲਾਭ ਸਿੰਘ ਸ਼ਤਾਬਗੜ੍ਹ ਨੂੰ ਹਲਕਾ ਸਮਰਾਲਾ ਦਾ ਨਸ਼ਾ ਮੁਕਤੀ ਮੋਰਚੇ ਦਾ ਉਪ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

‘ਆਪ’ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ਪੱਤਰ ਅਨੁਸਾਰ ਨਸ਼ਾ ਮੁਕਤੀ ਮੋਰਚੇ ਦੀ ਹਲਕਾ ਉਪ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਬਾਬਾ ਲਾਭ ਸਿੰਘ ਨੂੰ ਸੌਂਪੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਉਪ ਕੋਆਰਡੀਨੇਟਰ ਬਾਬਾ ਲਾਭ ਸਿੰਘ ਸ਼ਤਾਬਗੜ੍ਹ ਨੇ ਦੱਸਿਆ ਕਿ ਉਹ ਹਾਈਕਮਾਂਡ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇਲਾਕੇ ’ਚੋਂ ਨਸ਼ਾ ਖ਼ਤਮ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ ਜਿਸ ਲਈ ਸਖ਼ਤ ਮਿਹਨਤ ਕਰਨਗੇ।

ਪਿਛਲੀ ਖ਼ਬਰ ਨੇਪਾਲ ਹੜ੍ਹ 'ਚ 320 ਭਾਰਤੀ ਅਜੇ ਵੀ ਲਾਪਤਾ, ਚੀਨ ਤੋਂ 96 ਲੋਕ ਕਾਠਮੰਡੂ ਪਹੁੰਚੇ ਅਗਲੀ ਖ਼ਬਰ ਐਕਟਿਵਾ ਤੇ ਕਾਰ ਦੀ ਟੱਕਰ ਵਿਚ ਐਕਟਿਵਾ ਚਾਲਕ ਵਿਅਕਤੀ ਦੀ ਮੌਤ