ਕੋਲਕਾਤਾ, 29 ਅਗਸਤ (ਪੀ.ਟੀ.ਆਈ.)-ਕੋਲਕਾਤਾ ਪੁਲਿਸ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਖ਼ਿਲਾਫ਼ ਇਥੇ ਟੀ.ਐੱਮ.ਸੀ.ਪੀ. ਦੇ ਸਥਾਪਨਾ ਦਿਵਸ ਸਮਾਗਮ ਦੇ ਲਈ ਕਲਕੱਤਾ ਹਾਈ ਕੋਰਟ ਵਲੋਂ ਲਗਾਈਆਂ ਗਈਆਂ ਸ਼ਰਤਾਂ ਦੀ ਕਥਿਤ ਉਲੰਘਣਾ ਕਰਨ ਦੇ ਦੋਸ਼ ਵਿਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹੇਸਟਿੰਗਜ਼ ਪੁਲਿਸ ਥਾਣੇ ਵਿਚ ਮਮਤਾ ਬੈਨਰਜੀ ਦੇ ਨਾਲ-ਨਾਲ ਤ੍ਰਿਣਮੂਲ ਛਾਤਰ ਪਰਿਸ਼ਦ (ਟੀ.ਐੱਮ.ਸੀ.ਪੀ.) ਦੀ ਮੀਟਿੰਗ ਦੇ ਪ੍ਰਬੰਧਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ।ਉਸ ਨੇ ਕਿਹਾ ਕਿ ਅਦਾਲਤ ਦੇ ਹੁਕਮ ਦੀ ਕਥਿਤ ਉਲੰਘਣਾ ਲਈ ਇਹ ਐੱਫ.ਆਈ.ਆਈ. ਦਰਜ ਕੀਤੀ ਗਈ ਹੈ। ਉਲੰਘਣਾ ਵਿੱਚ ਸ਼ਾਮਿਲ ਸਾਰੇ ਲੋਕਾਂ ਦੀ ਭੂਮਿਕਾ ਦੀ ਜਾਂਚ ਦੌਰਾਨ ਪੜਤਾਲ ਕੀਤੀ ਜਾਵੇਗੀ। ਮਾਮਲਾ 28 ਅਗਸਤ ਨੂੰ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਕੇਂਦਰੀ ਕੋਲਕਾਤਾ ਦੀ ਕੈਥੀਡ੍ਰਲ ਰੋਡ ‘ਤੇ ਟੀ.ਐੱਮ.ਸੀ.ਪੀ. ਮੀਟਿੰਗ ਕਰਵਾਉਣ ਲਈ ਅਦਾਲਤ ਵੱਲੋਂ ਲਗਾਈਆਂ ਗਈਆਂ ਸ਼ਰਤਾਂ ਦੀ ਜਾਂਚ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।
ਤਾਜ਼ਾ ਖ਼ਬਰਾਂ
Free
ਮਮਤਾ ਬੈਨਰਜੀ ਖ਼ਿਲਾਫ਼ ਐਫ.ਆਈ.ਆਰ. ਦਰਜ
ਕੋਲਕਾਤਾ, 29 ਅਗਸਤ (ਪੀ.ਟੀ.ਆਈ.)-ਕੋਲਕਾਤਾ ਪੁਲਿਸ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਖ਼ਿਲਾਫ਼ ਇਥੇ ਟੀ.ਐੱਮ.ਸੀ.ਪੀ. ਦੇ ਸਥਾਪਨਾ ਦਿਵਸ ਸਮਾਗਮ ਦੇ ਲਈ ਕਲਕੱਤਾ ਹਾਈ ਕੋਰਟ ਵਲੋਂ ...
ਅਜੀਤ ਡੈਸਕ
29-08-2026