30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪਹਿਲਵਾਨ ਜੱਸਾ ਪੱਟੀ ਨੇ ਦਿੱਤਾ ਅਸਤੀਫ਼ਾ

ਅਜਨਾਲਾ/ਰਾਜਾਸਾਂਸੀ, 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਪਹਿਲਵਾਨ ਜੱਸਾ ਪੱਟੀ ਨੇ ਅਸਤੀਫਾ ਦਿੱਤਾ...

ਅਜੀਤ ਡੈਸਕ 30-08-2026

ਅਜਨਾਲਾ/ਰਾਜਾਸਾਂਸੀ, 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਪਹਿਲਵਾਨ ਜੱਸਾ ਪੱਟੀ ਨੇ ਅਸਤੀਫ਼ਾ ਦਿੱਤਾ। ਨਾਮਵਰ ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਲੋਂ ਹਲਕਾ ਪੱਟੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ, ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਰਕਾਰ ਵਲੋਂ ਖੇਡ ਭਲਾਈ ਬੋਰਡ ਪੰਜਾਬ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਸੀ I ਅੱਜ ਜੱਸਾ ਪੱਟੀ ਵਲੋਂ ਖੇਡ ਭਲਾਈ ਬੋਰਡ ਦੇ ਚੇਅਰਮੈਨ ਤੋਂ ਅਸਤੀਫ਼ਾ ਦਿੰਦਿਆਂ ਲਿਖਿਆ ਹੈ ਕਿ ਪੱਟੀ ਹਲਕੇ ਦੀ ਸੇਵਾ ਅਤੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਭ ਤੋਂ ਉੱਪਰ ਰੱਖਦਿਆਂ ਖੇਡ ਭਲਾਈ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ I

ਉਨ੍ਹਾਂ ਇਹ ਵੀ ਲਿਖਿਆ ਕਿ ਹਲਕਾ ਪੱਟੀ ਦੇ ਲੋਕਾਂ ਨੇ ਜੋ ਪਿਆਰ ਭਰੋਸਾ ਅਤੇ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਮੇਰੀ ਪਹਿਲੀ ਤਰਜੀਹ ਹੈI ਹੁਣ ਮੇਰਾ ਪੂਰਾ ਸਮਾਂ ਅਤੇ ਧਿਆਨ ਹਲਕੇ ਦੇ ਵਿਕਾਸ, ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਪੱਟੀ ਦੀ ਸੰਗਤ ਦੀ ਸੇਵਾ ਲਈ ਸਮਰਪਿਤ ਰਹੇਗਾ।  

ਪਿਛਲੀ ਖ਼ਬਰ ਜੇਕਰ ਸਰਕਾਰੀ ਮੁਲਾਜ਼ਮ ਸੰਪਰਕ ਕਰਦੇ ਹਨ, ਤਾਂ ਸਰਕਾਰ ਨੂੰ ਜ਼ਰੂਰ ਕਹਾਂਗਾ- ਰਾਜਪਾਲ ਅਗਲੀ ਖ਼ਬਰ ਤਰਨ ਤਾਰਨ ਵਿਖੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ