31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਆਰ.ਐਸ.ਐਸ., ਭਾਜਪਾ ਜਾਂ ਸਰਕਾਰ ਦੀ ਆਲੋਚਨਾ ਕਰਨ ਦੀ ਹੈ ਆਜ਼ਾਦੀ, ਪਰ ਦੇਸ਼ ਦਾ ਅਪਮਾਨ ਪਵੇਗਾ ਮਹਿੰਗਾ- ਕੇਂਦਰੀ ਮੰਤਰੀ ਰਿਜਿਜੂ

ਨਵੀਂ ਦਿੱਲੀ, 31 ਅਗਸਤ- ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਨਿਊਯਾਰਕ ਵਿਚ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਸਮਾਗਮ ਸਥਾਨ ਦੇ ਬਾਹਰ ਭਾਰਤੀ ਝੰਡੇ ਦੀ ਬੇਅਦਬੀ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਇਹ ਵਿਰੋਧ ਪ੍ਰਦਰਸ਼ਨ ਸ਼ਨੀਵਾਰ ਨੂੰ ਮੈਡੀਸਨ ਸਕੁਏਅਰ ਗਾਰਡਨ ਦੇ ਬਾਹਰ ਹੋਇਆ।

ਅਜੀਤ ਡੈਸਕ 31-08-2026

ਰਿਜਿਜੂ ਨੇ ਐਤਵਾਰ ਰਾਤ ਘਟਨਾ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ਅਸੀਂ ਹਮੇਸ਼ਾ ਕਿਹਾ ਹੈ ਕਿ ਤੁਸੀਂ ਆਰ.ਐਸ.ਐਸ., ਭਾਜਪਾ ਜਾਂ ਸਰਕਾਰ ਦੀ ਆਲੋਚਨਾ ਕਰਨ ਲਈ ਆਜ਼ਾਦ ਹੋ, ਪਰ ਸਾਡੇ ਝੰਡੇ ਅਤੇ ਮੇਰੇ ਦੇਸ਼ ਦਾ ਨਿਰਾਦਰ ਨਾ ਕਰੋ। ਇਹ ਬਹੁਤ ਮਹਿੰਗਾ ਪਵੇਗਾ।

ਰਿਜਿਜੂ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਵਿਚ ਮੈਡੀਸਨ ਸਕੁਏਅਰ ਗਾਰਡਨ ਦੇ ਬਾਹਰ ਇਕ ਪ੍ਰਦਰਸ਼ਨਕਾਰੀ ਆਪਣੀ ਲੱਤ ਨਾਲ ਬੰਨ੍ਹ ਕੇ ਭਾਰਤੀ ਝੰਡੇ ਦਾ ਨਿਰਾਦਰ ਕਰਦੇ ਦੇਖਿਆ ਗਿਆ। ਫਿਰ ਹੋਰ ਪ੍ਰਦਰਸ਼ਨਕਾਰੀਆਂ ਨੇ ਤਿਰੰਗੇ ਨੂੰ ਕਈ ਟੁਕੜਿਆਂ ਵਿਚ ਪਾੜ ਦਿੱਤਾ ਅਤੇ ਖਾਲਿਸਤਾਨ ਪੱਖੀ ਨਾਅਰੇ ਲਗਾਏ।

ਪਿਛਲੀ ਖ਼ਬਰ ਗਾਇਕ ਅੰਕਿਤ ਬਾਲੀਆਂ ਦੇ ਕਤਲ ’ਚ ਸ਼ਾਮਿਲ ਦੋ ਸ਼ੂਟਰ ਪੁਲਿਸ ਮੁਕਾਬਲੇ ’ਚ ਢੇਰ ਅਗਲੀ ਖ਼ਬਰ ਪਹਿਲਾਂ ਬਹਿਸ, ਫਿਰ ਚਲਾ ਦਿੱਤੀਆਂ ਗੋਲੀਆਂ, ਜਨਮ ਦਿਨ ਮਨਾ ਰਹੇ ਨੌਜਵਾਨਾਂ ’ਤੇ ਫਾਇਰਿੰਗ