01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਵਪਾਰਕ ਗੈਸ ਸਿਲੰਡਰ 9.50 ਰੁਪਏ ਮਹਿੰਗਾ

ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ.)-ਕੌਮਾਂਤਰੀ ਬਾਜ਼ਾਰ ’ਚ ਕੀਮਤਾਂ ਵਧਣ ਦੇ ਮੱਦੇਨਜ਼ਰ ਮੰਗਲਵਾਰ ਨੂੰ ਹੋਟਲਾਂ ਤੇ ਰੈਸਟੋਰੈਂਟਾਂ ਵਰਗੀਆਂ ਵਪਾਰਕ ਸੰਸਥਾਵਾਂ ’ਚ ਵਰਤੇ ਜਾਣ ਵਾਲੇ ਕਮਰਸ਼ੀਅਲ ....

ਅਜੀਤ ਡੈਸਕ 01-09-2026

ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ.)-ਕੌਮਾਂਤਰੀ ਬਾਜ਼ਾਰ ’ਚ ਕੀਮਤਾਂ ਵਧਣ ਦੇ ਮੱਦੇਨਜ਼ਰ ਮੰਗਲਵਾਰ ਨੂੰ ਹੋਟਲਾਂ ਤੇ ਰੈਸਟੋਰੈਂਟਾਂ ਵਰਗੀਆਂ ਵਪਾਰਕ ਸੰਸਥਾਵਾਂ ’ਚ ਵਰਤੇ ਜਾਣ ਵਾਲੇ ਕਮਰਸ਼ੀਅਲ ਵਪਾਰਕ ਗੈਸ ਸਿਲੰਡਰ (ਐਲ.ਪੀ.ਜੀ.) ਦੀ ਕੀਮਤ 19 ਕਿੱਲੋ ਦੇ ਸਿਲੰਡਰ ਪਿੱਛੇ 9.50 ਰੁਪਏ ਵਧਾ ਦਿੱਤੀ ਗਈ ਹੈ। ਹਵਾਈ ਜਹਾਜ਼ਾਂ ’ਚ ਵਰਤੇ ਜਾਣ ਵਾਲੇ ਈਂਧਨ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀ ਕੀਮਤ ’ਚ 5.46 ਫੀਸਦੀ ਵਾਧਾ ਕੀਤਾ ਗਿਆ। ਸਰਕਾਰੀ ਤੇਲ ਕੰਪਨੀਆਂ ਮੁਤਾਬਿਕ ਜੈੱਟ ਫਿਊਲ ਜਾਂ ਏ.ਟੀ.ਐੱਫ. ਦੀ ਕੀਮਤ 6.28 ਰੁਪਏ ਪ੍ਰਤੀ ਲੀਟਰ ਵਧਾ ਕੇ 121.28 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਹ ਕੀਮਤ ਘਰੇਲੂ ਏਅਰਲਾਈਨਾਂ ਲਈ ਲਾਗੂ ਹੋਵੇਗੀ। ਵਪਾਰਕ ਐਲ.ਪੀ.ਜੀ. ਦੀ ਕੀਮਤ 2,738 ਰੁਪਏ ਤੋਂ ਵਧਾ ਕੇ 2,747.50 ਰੁਪਏ ਪ੍ਰਤੀ 19 ਕਿਲੋ ਸਿਲੰਡਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਬਾਜ਼ਾਰ ਕੀਮਤ ਵਾਲੇ 5 ਕਿਲੋ ਦੇ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵੀ 762 ਰੁਪਏ ਤੋਂ ਵਧਾ ਕੇ 764 ਰੁਪਏ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਕੇਂਦਰ ਨੇ ਖੰਡ ਡੀਲਰਾਂ ਲਈ ਸਟਾਕ ਹੱਦ 4 ਹਜ਼ਾਰ ਤੋਂ ਘਟਾ ਕੇ 2 ਹਜ਼ਾਰ ਕੁਇੰਟਲ ਕੀਤੀ ਅਗਲੀ ਖ਼ਬਰ ਟਾਈਮਜ਼ ਸਕੁਏਰ ’ਚ ਦੋ ਰਾਹਗੀਰਾਂ ਦੇ ਢਿੱਡ ’ਚ ਮਾਰੇ ਚਾਕੂ