02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੀਟਿੰਗ, 30 ਪਿੰਡਾਂ ਦੀਆਂ ਸਾਬਕਾ ਪੰਚਾਇਤਾਂ ਅਤੇ ਸ਼ਾਮਿਲ ਮੁਹਤਬਰਾ ਸਨਮਾਨਿਤ

ਅਟਾਰੀ (ਅੰਮ੍ਰਿਤਸਰ) 2 ਸਤੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਖਾਸਾ ਅੱਡਾ ਨਜ਼ਦੀਕ ਇਕ ਪੈਲਸ ਵਿਚ ਅਕਾਲੀ ਦਲ ਵਾਰਿਸ...

ਅਜੀਤ ਡੈਸਕ 02-09-2026

ਅਟਾਰੀ (ਅੰਮ੍ਰਿਤਸਰ) 2 ਸਤੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)  - ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਖਾਸਾ ਅੱਡਾ ਨਜ਼ਦੀਕ ਇਕ ਪੈਲਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਥਾਂਦਾ ਵਲੋਂ ਮੀਟਿੰਗ ਕੀਤੀ ਗਈ,ਜਿਸ ਵਿਚ 30 ਪਿੰਡਾਂ ਦੀਆਂ ਸਾਬਕਾ ਪੰਚਾਇਤਾਂ ਅਤੇ ਮੁਹਤਬਰ ਵਿਅਕਤੀਆਂ ਵਲੋਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਗਿਆ। ਬਲਜਿੰਦਰ ਸਿੰਘ ਥਾਂਦਾ ਅਤੇ ਉਸ ਦੇ ਸਾਥੀਆਂ ਵਲੋਂ ਸ਼ਾਮਿਲ ਹੋਏ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਸਾਬਕਾ ਗ੍ਰਾਮ ਪੰਚਾਇਤਾਂ ਦੇ ਨੁਮਾਇਂਦਿਆਂ ਵਲੋਂ ਬਲਜਿੰਦਰ ਸਿੰਘ ਥਾਂਦਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਵਿਸ਼ਵਾਸ iਦਵਾਇਆ ਗਿਆ। ਬੁਲਾਰਿਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਲਜਿੰਦਰ ਸਿੰਘ ਥਾਂਦਾ ਹਲਕਾ ਰਾਜੀਸਾਂਸੀ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਚੋਣ ਲੜਨਗੇ। ਇਸ ਮੌਕੇ 'ਪੰਥ ਬਚਾਓ ਪੰਜਾਬ ਬਚਾਓ, ਅਕਾਲੀ ਦਲ ਵਾਰਿਸ ਪੰਜਾਬ ਲਿਆਓ' ਦੇ ਨਾਅਰੇ ਵੀ ਹਰੇਕ ਬੁਲਾਰੇ ਵਲੋਂ ਲਗਾ ਕੇ ਸਟੇਜ 'ਤੇ ਬੋਲਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬਲਜਿੰਦਰ ਸਿੰਘ ਥਾਂਦਾ ਅਤੇ ਸ਼ਿਵ ਕੁਮਾਰ ਚੁਗਾਵਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਚੂਚਕਵਾਲ, ਪਿੰਡ ਧੁੱਪਸੜੀ, ਭੱਗੂਪੁਰ, ਛੰਨ ਕਲਾਂ, ਪਿੰਡ ਮੋਹਲੇਕੇ, ਭੱਗੂਪੁਰਾ ਬੇਟ, ਸੈਜਪੁਰ, ਕੋਹਾਲਾ, ਚੈਨਪੁਰ, ਖਿਆਲਾ ਖ਼ੁਰਦ, ਸਾਰੰਗੜਾ, ਪਿੰਡ ਠੱਠਾ, ਪਿੰਡ ਤੂਰ, ਭੀਲੋਵਾਲ ਕੱਚਾ, ਭੀਲੋਵਾਲ ਪੱਕਾ, ਪਿੰਡ ਭਿੰਡੀ ਖ਼ੁਰਦ, ਭਿੰਡੀ ਕਲਾਂ, ਭਿੰਡੀ ਔਲਖ, ਜਸਰਾਊਰ, ਭਿੰਡੀ ਨੈਨ, ਪਿੰਡ ਬੁਰਜ, ਪਿੰਡ ਘੋਗਾ, ਟਪਿਆਲਾ, ਚੋਗਾਵਾਂ ਅਤੇ ਭੁੱਲਰ ਆਦਿ ਪਿੰਡਾਂ ਦੀਆਂ ਸਾਬਕਾ ਪੰਚਾਇਤਾਂ, ਨੰਬਰਦਾਰ ਅਤੇ ਮੁਹਤਬਰ ਵਿਅਕਤੀ ਵੱਡੀ ਗਿਣਤੀ ਵਿਚ ਪਹੁੰਚੇ ਹਨ, ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਮਜਬੂਤ ਕਰਨ ਲਈ ਮੀਟਿੰਗ ਕੀਤੀ ਗਈ ਹੈ। 

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਸਤੀਸ਼ ਪੂਨੀਆ ਅਗਲੀ ਖ਼ਬਰ ਐੱਸ.ਐੱਸ.ਪੀ. ਗੁਰਮੀਤ ਸਿੰਘ ਦਾ ਤਬਾਦਲਾ ਹੋਣ 'ਤੇ ਜ਼ਿਲ੍ਹਾ ਪੁਲਿਸ ਮਲੇਰਕੋਟਲਾ ਵਲੋਂ ਨਿੱਘੀ ਵਿਦਾਇਗੀ