02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੇਰੋਂ ਫੇਰੀ ਨੂੰ ਲੈਕੇ ਐਡਵੋਕੇਟ ਨਮੋਲ ਸਾਥੀਆਂ ਸਮੇਤ ਘਰ ਚ ਨਜ਼ਰਬੰਦ 

ਸੁਨਾਮ ਊਧਮ ਸਿੰਘ ਵਾਲਾ, 2 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਸ਼ੇਰੋਂ ਵਿਖੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪਿੰਡ...

ਅਜੀਤ ਡੈਸਕ 02-09-2026

ਸੁਨਾਮ ਊਧਮ ਸਿੰਘ ਵਾਲਾ, 2 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਸ਼ੇਰੋਂ ਵਿਖੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪਿੰਡ ਦੀ ਸੱਥ ਵਿਚ ਕੀਤੀ ਜਾ ਰਹੀ ਲੋਕ ਮਿਲਣੀ ਨੂੰ ਲੈਕੇ ਸਮਾਜਿਕ ਕਾਰਕੁੰਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਜੋ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਤੋਂ ਸਵਾਲ ਕਰਨ ਲਈ ਨਮੋਲ ਪਿੰਡ ਤੋਂ ਜਦੋਂ ਆਪਣੇ ਘਰ ਤੋਂ ਇਕੱਠੇ ਹੋ ਕੇ ਚੱਲਣ ਲਈ ਤਿਆਰ ਸਨ।ਇਸੇ ਦੌਰਾਨ ਐਸ.ਪੀ. ਪਟਿਆਲਾ ਰਾਜੇਸ਼ ਛਿੱਬਰ ਪੁਲਿਸ ਪਾਰਟੀ ਸਮੇਤ ਐਡਵੋਕੇਟ ਮਨਪ੍ਰੀਤ  ਸਿੰਘ ਨਮੋਲ ਦੇ ਘਰ ਪਹੁੰਚ ਗਏ ਅਤੇ ਐਡਵੋਕੇਟ ਨਮੋਲ ਸਮੇਤ ਉਨ੍ਹਾਂ ਦੇ ਸਾਥੀਆਂ ਸਤਿੰਦਰ ਸੈਣੀ ਕੌਂਸਲਰ  ਨਗਰ ਕੌਂਸਲ ਸੰਗਰੂਰ,ਰਿੰਕੂ ਗੰਗਾ ਸਿੰਘ ਵਾਲਾ ਸਾਬਕਾ ਸਰਪੰਚ,ਸੰਦੀਪ,ਕਰਨੈਲ ਸਿੰਘ ਖ਼ਾਲਸਾ,ਸਿਮਰਨ ਸਿੰਘ ਸ਼ੇਰੋ,ਰੋਮੀ ਸ਼ੋਰੇ ਆਦਿ ਨੂੰ ਐਡਵੋਕੇਟ ਨਮੋਲ ਦੇ ਘਰ ਵਿਚ ਹੀ ਨਜ਼ਰਬੰਦ ਕਰ ਲਿਆ ਗਿਆ ਅਤੇ ਘਰ ਵਿਚ ਹੀ ਰਹਿਣ ਦੀ ਤਾਕੀਦ ਕੀਤੀ।

ਪਿਛਲੀ ਖ਼ਬਰ 14 ਕਿੱਲੋ 110 ਗ੍ਰਾਮ ਅਫੀਮ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ ਅਗਲੀ ਖ਼ਬਰ ਡੇਰਾਬੱਸੀ ਵਿਖੇ ਕਾਂਗਰਸ ਵਲੋਂ ਭਾਜਪਾ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ