03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਭਾਕਿਯੂ ਕ੍ਰਾਂਤੀਕਾਰੀ ਤੇ ਭਾਕਿਯੂ ਸਿੱਧੂਪੁਰ ਨੇ ਰਾਮਪੁਰਾ-ਦਮਦਮਾ ਸਾਹਿਬ ਹਾਈਵੇ ਰੋਡ ਜਾਮ

ਬਾਲਿਆਂਵਾਲੀ (ਬਠਿੰਡਾ), 3 ਅਗਸਤ (ਕੁਲਦੀਪ ਮਤਵਾਲਾ) - ਖੇਤੀ ਸੈਕਟਰ ਦੀ ਬਿਜਲੀ ਸਪਲਾਈ ਸਹੀ ਨਾ ਮਿਲਣ ਦੇ ਰੋਸ ਵਜੋਂ ਅੱਜ ਭਾਕਿਯੂ ਕ੍ਰਾਂਤੀਕਾਰੀ ਵਲੋਂ ਪਿੰਡ ਢੱਡੇ ਵਿਖੇ ਅਤੇ ਭਾਕਿਯੂ ਸਿੱਧੂਪੁਰ...

ਅਜੀਤ ਡੈਸਕ 03-09-2026

ਬਾਲਿਆਂਵਾਲੀ (ਬਠਿੰਡਾ), 3 ਅਗਸਤ (ਕੁਲਦੀਪ ਮਤਵਾਲਾ) - ਖੇਤੀ ਸੈਕਟਰ ਦੀ ਬਿਜਲੀ ਸਪਲਾਈ ਸਹੀ ਨਾ ਮਿਲਣ ਦੇ ਰੋਸ ਵਜੋਂ ਅੱਜ ਭਾਕਿਯੂ ਕ੍ਰਾਂਤੀਕਾਰੀ ਵਲੋਂ ਪਿੰਡ ਢੱਡੇ ਵਿਖੇ ਅਤੇ ਭਾਕਿਯੂ ਸਿੱਧੂਪੁਰ ਵਲੋਂ ਪਿੰਡ ਮੰਡੀ ਕਲਾਂ ਵਿਖੇ ਰਾਮਪੁਰਾ-ਦਮਦਮਾ ਸਾਹਿਬ ਹਾਈਵੇ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ ਹੈ। ਇਸ ਭਾਕਿਯੂ ਕ੍ਰਾਂਤੀਕਾਰੀ ਅਤੇ ਭਾਕਿਯੂ ਸਿੱਧੂਪੁਰ ਦੇ ਕਿਸਾਨਾਂ ਨੇ ਸੂਬਾ ਸਰਕਾਰ 'ਤੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸੂਬਾ ਸਰਕਾਰ ਕਹਿ ਰਹੀ ਹੈ ਕਿ ਖੇਤੀ ਸੈਕਟਰ ਵਾਲੀ ਬਿਜਲੀ ਨਿਰਵਿਘਨ 8 ਘੰਟੇ ਕਿਸਾਨਾਂ ਨੂੰ ਦਿਨ ਦੇ ਸਮੇਂ ਦਿੱਤੀ ਜਾ ਰਹੀ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਬਿਜਲੀ ਨਾ ਦਿਨੇ ਤੇ ਨਾ ਰਾਤ ਨੂੰ ਸਹੀ ਮਿਲ ਰਹੀ ਹੈ, ਜਿਸ ਕਰਕੇ ਕਿਸਾਨਾਂ ਦੇ ਝੋਨੇ ਪਾਣੀ ਨਾ ਮਿਲਣ ਕਾਰਨ ਸੁੱਕ ਰਹੇ ਹਨ। ਇਸ ਕਰਕੇ ਅੱਜ ਕਿਸਾਨਾਂ ਨੇ ਰੋਡ ਜਾਮ ਕਰਕੇ ਧਰਨਾ ਲਗਾਇਆ ਹੈ।

ਪਿਛਲੀ ਖ਼ਬਰ ਡੀਜੇਬੀ ਐਸਟੀਪੀ ਟੈਂਡਰ ਘੁਟਾਲਾ ਮਾਮਲਾ : ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ ਮੁਹਾਲੀ ਨੂੰ ਮਿਲਿਆ ਨਵਾਂ ਐੱਸ. ਐੱਸ. ਪੀ., ਆਈ. ਪੀ. ਐੱਸ. ਵਰੁਣ ਸ਼ਰਮਾ ਨੇ ਸੰਭਾਲਿਆ ਅਹੁਦਾ