04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਡੀ.ਏ. ਨੂੰ ਲੈ ਕੇ ਵੱਡਾ ਐਲਾਨ, 2020 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਨੂੰ ਮਿਲੇਗਾ 60 ਫ਼ੀਸਦੀ ਡੀ.ਏ.

ਚੰਡੀਗੜ੍ਹ, 4 ਸਤੰਬਰ (ਸੰਦੀਪ ਕੁਮਾਰ ਮਾਹਨਾ)- ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ (ਡੀ.ਏ.) ਨੂੰ ਲੈ ਕੇ ਅੱਜ...

ਅਜੀਤ ਡੈਸਕ 04-09-2026

ਚੰਡੀਗੜ੍ਹ, 4 ਸਤੰਬਰ (ਸੰਦੀਪ ਕੁਮਾਰ ਮਾਹਨਾ)- ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ (ਡੀ.ਏ.) ਨੂੰ ਲੈ ਕੇ ਅੱਜ ਵੱਡੇ ਐਲਾਨ ਦੀਆਂ ਕਿਆਸਰਾਈਆਂ ਹਨ। ਸੂਤਰਾਂ ਅਨੁਸਾਰ ਸਰਕਾਰ ਵਲੋਂ 2020 ਤੋਂ ਬਾਅਦ ਨੌਕਰੀ ’ਚ ਆਏ ਮੁਲਾਜ਼ਮਾਂ ਲਈ ਡੀ.ਏ. ਨੂੰ 60 ਫ਼ੀਸਦੀ ਕਰਨ ਸਬੰਧੀ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ। ਇਸ ਐਲਾਨ ਦੀ ਉਡੀਕ ਕਰ ਰਹੇ ਮੁਲਾਜ਼ਮਾਂ ਦੀਆਂ ਨਜ਼ਰਾਂ ਹੁਣ ਸਰਕਾਰ ਦੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ।

ਜੇਕਰ ਇਹ ਫ਼ੈਸਲਾ ਹੁੰਦਾ ਹੈ ਤਾਂ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਹਾਲਾਂਕਿ ਡੀ.ਏ. ਦੀ ਦਰ, ਲਾਗੂ ਹੋਣ ਦੀ ਮਿਤੀ ਅਤੇ ਇਸ ਦੇ ਬਕਾਏ ਸਬੰਧੀ ਅੰਤਿਮ ਸਥਿਤੀ ਸਰਕਾਰ ਵਲੋਂ ਅਧਿਕਾਰਤ ਐਲਾਨ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਡੀ.ਏ. ਨੂੰ ਲੈ ਕੇ ਪਿਛਲੇਂ ਸਮੇਂ ਤੋਂ ਪੰਜਾਬ ਦੇ ਮੁਲਾਜ਼ਮਾਂ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਅਤੇ ਇਹ ਮੁੱਦਾ ਸਰਕਾਰ ਲਈ ਵੀ ਸਿਆਸੀ ਤੇ ਪ੍ਰਸ਼ਾਸਨਿਕ ਤੌਰ ’ਤੇ ਅਹਿਮ ਬਣਿਆ ਹੋਇਆ ਹੈ। ਹੁਣ ਜੇਕਰ ਸਰਕਾਰ ਵਲੋਂ 60 ਫ਼ੀਸਦੀ ਡੀ.ਏ. ਦਾ ਐਲਾਨ ਕੀਤਾ ਜਾਂਦਾ ਹੈ ਤਾਂ ਇਸ ਨੂੰ ਮੁਲਾਜ਼ਮ ਵਰਗ ਲਈ ਵੱਡੀ ਰਾਹਤ ਵਜੋਂ ਦੇਖਿਆ ਜਾਵੇਗਾ। 

ਪਿਛਲੀ ਖ਼ਬਰ ਪਠਾਨਕੋਟ ਦੀ ਹਰਪ੍ਰੀਤ ਕੁਮਾਰੀ ਨੂੰ ਸਟੇਟ ਟੀਚਰ ਅਵਾਰਡ, ਸੁਮਨ ਨੂੰ ਸਪੈਸ਼ਲ ਟੀਚਰ ਅਵਾਰਡ ਅਗਲੀ ਖ਼ਬਰ ਖਾਲੀ ਗਰਾਊਂਡ ਵਿਚੋਂ ਵਿਅਕਤੀ ਦੀ ਲਾਸ਼ ਬਰਾਮਦ