07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਚਿੱਟੀ ਵੇਂਈਂ ਸੰਬੰਧੀ ‘ਮੋਰਚੇ’ ਦਾ ‘ਸੰਘਰਸ਼ੀ ਕਾਰਵਾਂ’ ਲੋਹੀਆਂ ਤੋਂ ਜਲੰਧਰ ਲਈ ਰਵਾਨਾ

ਲੋਹੀਆਂ ਖ਼ਾਸ (ਜਲੰਧਰ), 7 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਲੋਹੀਆਂ, ਮਲਸੀਆਂ ਅਤੇ ਜਲੰਧਰ ਤੱਕ ਦੇ ‘ਚਿੱਟੀ ਵੇਂਈ ਦੇ ਕੰਢੇ’ ’ਤੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ‘ਚਿੱਟੀ ਵੇਂਈ ਮੋਰਚਾ ਕਮੇਟੀ, ਜ਼ਿਲ੍ਹਾ ਜਲੰਧਰ’ ਦਾ ‘ਸੰਘਰਸ਼ੀ ਕਾਰਵਾਂ...

ਅਜੀਤ ਡੈਸਕ 07-09-2026

ਲੋਹੀਆਂ ਖ਼ਾਸ (ਜਲੰਧਰ), 7 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਲੋਹੀਆਂ, ਮਲਸੀਆਂ ਅਤੇ ਜਲੰਧਰ ਤੱਕ ਦੇ ‘ਚਿੱਟੀ ਵੇਂਈ ਦੇ ਕੰਢੇ’ ’ਤੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ‘ਚਿੱਟੀ ਵੇਂਈ ਮੋਰਚਾ ਕਮੇਟੀ, ਜ਼ਿਲ੍ਹਾ ਜਲੰਧਰ’ ਦਾ ‘ਸੰਘਰਸ਼ੀ ਕਾਰਵਾਂ’ ਅੱਜ 7 ਸਤੰਬਰ ਨੂੰ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਲਾਉਣ ਲਈ ਲੋਹੀਆਂ ਤੋਂ ਜਲੰਧਰ ਲਈ ਰਵਾਨਾ ਹੋ ਚੁੱਕਾ ਹੈ। ਲੋਹੀਆਂ ਦੇ ਟੀ.ਪੁਆਇੰਟ ਤੋਂ ਜਥੇ ਦੇ ਰੂਪ ’ਚ ਗਏ ਇਸ ਕਾਫ਼ਲੇ ਦੀ ਅਗਵਾਈ ਸੰਸਥਾ ਦੇ ਪ੍ਰਧਾਨ ਅਜੈਪਾਲ ਸਿੰਘ ਮੁਰੀਦਵਾਲ, ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ, ਕਿਸਾਨ ਸੰਘਰਸ਼ ਕਮੇਟੀ (ਕੋਟ ਬੁੂੱਢਾ) ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ, ਬਾਬਾ ਮੋਹਣ ਸਿੰਘ ਨੱਲ੍ਹ, ਜਰਨੈਲ ਸਿੰਘ ਟੁਰਨਾ ਖਾਲੇਵਾਲ, ਆਤਮਾ ਸਿੰਘ ਸੌਂਦ ਜਲਾਲਪੁਰ ਕਲਾਂ, ਦਿਲਬਾਗ ਸਿੰਘ ਰਾਈਵਾਲ, ਸਰਬਜੀਤ ਸਿੰਘ ਸਰਪੰਚ ਰਾਈਵਾਲ, ਕਵੀਸ਼ਰ ਭਾਈ ਜਗਤਾਰ ਸਿੰਘ ਨੱਲ੍ਹ, ਬਲਜਿੰਦਰ ਸਿੰਘ ਦਾਰੇਵਾਲ, ਡਾ. ਤਰਲੋਕ ਸਿੰਘ, ਨਿਰਵੈਲ ਸਿੰਘ ਦਾਰੇਵਾਲ, ਅਮਰੀਕ ਸਿੰਘ, ਨੰਬਰਦਾਰ ਬਲਵਿੰਦਰ ਸਿੰਘ ਮਹਿੰਮੂਵਾਲ ਮਾਹਲਾਂ ਸਮੇਤ ਵੱਡੀ ਗਿਣਤੀ ਵਿਚ ਹਾਜਰ ਆਗੂਆਂ ਵਲੋਂ ਕੀਤੀ ਜਾ ਰਹੀ ਹੈ, ਜਿਸ ਵਿਚ ਇਲਾਕੇ ਭਰ ਦੇ ‘ਚਿੱਟੀ ਵੇਂਈ’ ਤੋਂ ਪੀੜ੍ਹਤ ਲੋਕ ਸ਼ਾਮਿਲ ਹਨ। 

ਪਿਛਲੀ ਖ਼ਬਰ ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ - ਮੁੱਖ... ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਦਾ ਚੰਡੀਗੜ੍ਹ ਮੋਰਚਾ ਜਾਰੀ