ਚੰਡੀਗੜ੍ਹ, 7 ਸਤੰਬਰ-ਹਲਕਾ ਦਿੜ੍ਹਬਾ ਦੇ ਪਿੰਡ ਛਾਜਲੀ ਵਿਖੇ ਨਵੀਂ ਬਲਾਕ ਸੰਮਤੀ ਬਿਲਡਿੰਗ ਦੀ ਉਸਾਰੀ ਦਾ ਨੀਂਹ ਪੱਥਰ ਹਰਪਾਲ ਸਿੰਘ ਚੀਮਾ ਵਲੋਂ ਰੱਖਿਆ ਗਿਆ। ਇਸ ਦੌਰਾਨ ਹਰਪਾਲ ਚੀਮਾ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ 2 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇਹ ਆਧੁਨਿਕ ਇਮਾਰਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਹੋਵੇਗੀ। ਇਹ ਸਿਰਫ਼ ਇਕ ਇਮਾਰਤ ਨਹੀਂ ਸਗੋਂ ਇਲਾਕੇ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਵੱਲ ਇੱਕ ਹੋਰ ਕਦਮ ਹੈ। ਅੱਗੇ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਦਿੱਤੀ ਜਾ ਰਹੀ ਤਰਜ਼ੀਹ ਦਾ ਹੀ ਨਤੀਜਾ ਹੈ ਕਿ ਅੱਜ ਜ਼ਮੀਨੀ ਪੱਧਰ ’ਤੇ ਵਿਕਾਸ ਦੇ ਨਵੇਂ ਪ੍ਰਾਜੈਕਟ ਲਗਾਤਾਰ ਅੱਗੇ ਵੱਧ ਰਹੇ ਹਨ। ਜਿਸ ਕਰਕੇ ਇਲਾਕੇ ਦੀਆਂ ਨਗਰ ਪੰਚਾਇਤਾਂ ਵੱਲੋਂ ਮਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਹਲਕਾ ਦਿੜ੍ਹਬਾ ਦੇ ਪਿੰਡ ਛਾਜਲੀ ਵਿਖੇ ਨਵੀਂ ਬਲਾਕ ਸੰਮਤੀ ਬਿਲਡਿੰਗ ਦੀ ਉਸਾਰੀ ਦਾ ਹਰਪਾਲ ਸਿੰਘ ਚੀਮਾ ਨੇ ਰੱਖਿਆ ਨੀਂਹ ਪੱਥਰ
ਚੰਡੀਗੜ੍ਹ, 7 ਸਤੰਬਰ-ਹਲਕਾ ਦਿੜ੍ਹਬਾ ਦੇ ਪਿੰਡ ਛਾਜਲੀ ਵਿਖੇ ਨਵੀਂ ਬਲਾਕ ਸੰਮਤੀ ਬਿਲਡਿੰਗ ਦੀ ਉਸਾਰੀ ਦਾ ਨੀਂਹ ਪੱਥਰ ਹਰਪਾਲ ਸਿੰਘ ਚੀਮਾ ਵਲੋਂ ਰੱਖਿਆ ਗਿਆ...
ਅਜੀਤ ਡੈਸਕ
07-09-2026