ਜੈਂਤੀਪੁਰ (ਅੰਮ੍ਰਿਤਸਰ), 7 ਸਤੰਬਰ (ਭੁਪਿੰਦਰ ਸਿੰਘ ਗਿੱਲ)- ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਸਹਿਣੇ ਵਾਲੀ ਵਿਖੇ ਆਪਣੇ ਘਰ ਤੋਂ ਕੰਮ ਲਈ ਜਾ ਰਹੇ ਨੌਜਵਾਨ ਹਰਪ੍ਰੀਤ ਸਿੰਘ ਉੱਪਰ ਅੱਡਾ ਸਹਿਣੇਵਾਲੀ ਵਿਖੇ ਗੋਲੀ ਚਲਾਉਣ ਕਾਰਨ ਪੁਲਿਸ ਥਾਣਾ ਕੱਥੂਨੰਗਲ ਵਲੋਂ ਕੋਈ ਕਾਰਵਾਈ ਨਾ ਕਰਨ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਗੱਲ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਧਰਨੇ ਦੀ ਜ਼ਿੰਮੇਵਾਰੀ ਸਾਰੀ ਪੁਲਿਸ ਥਾਣਾ ਕੱਥੂਨੰਗਲ ਦੀ ਹੋਵੇਗੀ। ਜੇਕਰ ਸਾਡੀ ਕੋਈ ਸੁਣਵਾਈ ਨਾ ਕੀਤੀ ਤਾਂ ਨੈਸ਼ਨਲ ਹਾਈਵੇ ਵੀ ਬੰਦ ਕਰਾਂਗੇ।