08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਜਿਲ੍ਹਾਂ ਪ੍ਰਸ਼ਾਸਨ ਅਤੇ ਪਰਿਵਾਰ ਵਿਚ ਸਹਿਮਤੀ ਬਣਨ ਤੋਂ ਬਾਅਦ ਸਿਵਲ ਹਸਪਤਾਲ ਸੰਗਰੂਰ ਵਿਖੇ ਗੁਲਜਾਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਇਆ

ਸੰਗਰੂਰ, 8 ਸਤੰਬਰ (ਧੀਰਜ ਪਸੋਰੀਆ)- ਪਿੰਡ ਤੂਰਬੰਜਾਰੇ ਦੇ ਗੁਲਜਾਰ ਸਿੰਘ ਜਿਸ ਦੀ...

ਅਜੀਤ ਡੈਸਕ 08-09-2026

ਸੰਗਰੂਰ, 8 ਸਤੰਬਰ (ਧੀਰਜ ਪਸੋਰੀਆ)- ਪਿੰਡ ਤੂਰਬੰਜਾਰੇ ਦੇ ਗੁਲਜਾਰ ਸਿੰਘ ਜਿਸ ਦੀ ਕੱਲ੍ਹ ਸਲਫਾਸ ਖਾਣ ਤੋਂ ਬਾਅਦ ਮੌਤ ਹੋ ਗਈ ਸੀ ਦੀ ਮ੍ਰਿਤਕ ਦੇਹ ਦਾ ਸਿਵਲ ਹਸਪਤਾਲ  ਸੰਗਰੂਰ ਵਿਖੇ ਪੋਸਟਮਾਰਟਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਗੁਲਜਾਰ ਸਿੰਘ ਦੇ ਪਰਿਵਾਰ ਦੀ ਦਿੜਬਾ ਵਿਖੇ ਲੰਮਾ ਸਮਾਂ ਮੀਟਿੰਗ ਹੋਈ ਜਿਸ ਤੋਂ ਬਾਅਦ ਦੋਨਾਂ ਧਿਰਾਂ ਦਰਮਿਆਨ ਸਹਿਮਤੀ ਤੋਂ ਬਾਅਦ ਪੋਸਟਮਾਰਟਮ ਹੋਇਆ ਹੈ।

ਆਸ ਹੈ ਸ਼ਾਮ ਤੱਕ ਮ੍ਰਿਤਕ ਦੇਹ ਦਾ ਸੰਸਕਾਰ ਹੋ ਜਾਵੇਗਾ। ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਵਿਚ ਕੇਸ ਦਰਜ ਹੋਣ ਤੋਂ ਬਾਅਦ ਚਾਰ ਗਿਰਫ਼ਤਾਰੀਆਂ ਹੋ ਚੁੱਕੀਆਂ ਹਨ।

ਪਿਛਲੀ ਖ਼ਬਰ ਹਲਕਾ ਡੇਰਾਬੱਸੀ 'ਚ ਇਸ ਵਾਰ ਭਾਜਪਾ ਮਾਰੇਗੀ ਬਾਜ਼ੀ- ਨਾਇਬ ਸਿੰਘ ਸੈਣੀ ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਈ. ਟੀ. ਓ. ਦੇ ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ