08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਰਾਹੁਲ ਗਾਂਧੀ ਨੂੰ ਲੈ ਕੇ ਆ ਰਹੀ ਉਡਾਣ ਲਖਨਊ ਵਿਚ ਦੂਸਰੀ ਕੋਸ਼ਿਸ਼ ’ਚ ਸੁਰੱਖਿਅਤ ਉੱਤਰੀ

ਲਖਨਊ, 8 ਸਤੰਬਰ (ਪੀ.ਟੀ.ਆਈ)-ਦਿੱਲੀ ਤੋਂ ਲਖਨਊ ਆ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨ ਵੇਲੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਜਹਾਜ਼ ਵਿਚ ਲੋਕ ਸਭਾ ’ਚ ਵਿਰੋਧੀ ਧਿਰ ਦੇ ....

ਅਜੀਤ ਡੈਸਕ 09-09-2026

ਲਖਨਊ, 8 ਸਤੰਬਰ (ਪੀ.ਟੀ.ਆਈ)-ਦਿੱਲੀ ਤੋਂ ਲਖਨਊ ਆ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨ ਵੇਲੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਜਹਾਜ਼ ਵਿਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵੀ ਹੋਰ ਯਾਤਰੀਆਂ ਨਾਲ ਸਵਾਰ ਸਨ। ਸੂਤਰਾਂ ਮੁਤਾਬਿਕ ਏਅਰ ਇੰਡੀਆ ਵਲੋਂ ਚਲਾਈ ਜਾ ਰਹੀ ਏਅਰਬੱਸ ਏ320 ਉਡਾਣ ਦਾ ਲਖਨਊ ਪਹੁੰਚਣ ਦਾ ਨਿਰਧਾਰਤ ਸਮਾਂ ਦੁਪਹਿਰ 3.30 ਵਜੇ ਸੀ, ਪਰ ਇਹ ਕਰੀਬ 3.55 ਵਜੇ ਚੌਧਰੀ ਚਰਨ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਉਤਰੀ।

ਇਹ ਉਡਾਣ ਦਿੱਲੀ ਤੋਂ ਲਗਭਗ 20-25 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ ਸੀ। ਪਹਿਲੀ ਵਾਰ ਉਤਰਨ ਦੀ ਕੋਸ਼ਿਸ਼ ਦੌਰਾਨ ਬਾਰਿਸ਼ ਅਤੇ ਹਵਾ ਦੇ ਵੱਧ ਦਬਾਅ ਕਾਰਨ ਜਹਾਜ਼ ਨਹੀਂ ਉਤਰ ਸਕਿਆ ਅਤੇ ਇਸ ਨੇ ‘ਗੋ-ਅਰਾਊਂਡ’ ਕੀਤਾ। ਅਜਿਹੇ ਮੌਸਮ ਵਿਚ ਇਹ ਆਮ ਪ੍ਰਕਿਰਿਆ ਹੈ। ‘ਗੋ-ਅਰਾਊਂਡ’ ਤੋਂ ਕਰੀਬ ਸੱਤ ਮਿੰਟ ਬਾਅਦ ਜਹਾਜ਼ ਸੁਰੱਖਿਅਤ ਢੰਗ ਨਾਲ ਉਤਰ ਗਿਆ। ਇਸ ਘਟਨਾ ਦੌਰਾਨ ਜਹਾਜ਼ ’ਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ ਅਤੇ ਕਿਸੇ ਵੀ ਕਿਸਮ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਅਗਲੀ ਖ਼ਬਰ ਰਾਘਵ ਚੱਢਾ ਦਾ ਨਾਂਅ ਦਿੱਲੀ ਦੀ ਵੋਟਰ ਸੂਚੀ ’ਚ ਕੀਤਾ ਗਿਆ ਸ਼ਾਮਿਲ