ਕਪੂਰਥਲਾ, 11 ਸਤੰਬਰ (ਅਮਰਜੀਤ ਕੋਮਲ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ, ਸਕੱਤਰ, ਜੁਆਇੰਟ ਸੈਕਟਰੀ ਤੇ ਉਪ ਪ੍ਰਧਾਨ ਦੀ ਹੋਈ ਚੋਣ ਵਿਚ ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਨਿਤਿਨ ਸ਼ਰਮਾ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ | ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ ਨੂੰ 180 ਤੇ ਐਡਵੋਕੇਟ ਨਿਤਿਨ ਸ਼ਰਮਾ ਨੂੰ 146 ਵੋਟ ਪਏ।
ਇਸੇ ਤਰ੍ਹਾਂ ਸਕੱਤਰ ਦੀ ਚੋਣ ਵਿਚ ਐਡਵੋਕੇਟ ਮਨਪ੍ਰੀਤ ਸਿੰਘ ਵਾਲੀਆ 169 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਨਵੀਨ ਕਪੂਰ ਨੂੰ 158 ਵੋਟਾਂ ਪਈਆਂ। ਇਸੇ ਤਰ੍ਹਾਂ ਉਪ ਪ੍ਰਧਾਨ (ਰਿਜ਼ਰਵ ਔਰਤਾਂ) ਦੀ ਚੋਣ ਵਿਚ ਐਡਵੋਕੇਟ ਹਰਪ੍ਰੀਤ ਕੌਰ ਬੱਗਾ ਨੇ 200 ਵੋਟ ਹਾਸਲ ਕੀਤੀ। ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਐਡਵੋਕੇਟ ਦੀਪਕਾ ਸ਼ੀਤਲ ਨੂੰ 125 ਵੋਟਾਂ ਪਈਆਂ। ਇਸੇ ਤਰ੍ਹਾਂ ਜੁਆਇੰਟ ਸਕੱਤਰ ਦੀ ਚੋਣ ਵਿਚ ਐਡਵੋਕੇਟ ਵਿਵੇਕਾ ਯਾਕੂ 213 ਵੋਟਾਂ ਲੈ ਕੇ ਜੇਤੂ ਰਹੀ। ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਐਡਵੋਕੇਟ ਕੋਮਲ ਕੁਮਾਰੀ ਸਿੰਘ ਨੂੰ 112 ਵੋਟਾਂ ਪਈਆਂ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਬਾਰ ਦੇ 353 ਵੋਟਾਂ ਵਿਚੋਂ 329 ਵੋਟ ਪੋਲ ਹੋਏ ਜਦਕਿ 13 ਵੋਟ ਰੱਦ ਕਰ ਦਿੱਤੇ ਗਏ।