ਨਵੀਂ ਦਿੱਲੀ, 14 ਸਤੰਬਰ - ਰੱਖਿਆ ਮੰਤਰਾਲੇ ਨੇ ਆਪਣੀ ਸਾਲਾਨਾ ਰਿਪੋਰਟ 2025-26 ਵਿਚ ਉੱਤਰੀ ਸਰਹੱਦ 'ਤੇ ਬਣੀ ਸਥਿਤੀ ਦਾ ਜ਼ਿਕਰ ਕੀਤਾ ਹੈ। ਰਿਪੋਰਟ ਅਨੁਸਾਰ ਸਾਲ 2025 ਦੌਰਾਨ ਉੱਤਰੀ ਸਰਹੱਦਾਂ ਦੇ ਸਾਹਮਣੇ 'ਪੀਪਲਜ਼ ਲਿਬਰੇਸ਼ਨ ਆਰਮੀ' (ਪੀਐਲਏ) ਦੀ ਤਾਇਨਾਤੀ ਵਿਚ ਕਾਫ਼ੀ ਕਮੀ ਦੇਖੀ ਗਈ; ਇਸ ਦੌਰਾਨ 'ਲਾਈਨ ਆਫ਼ ਐਕਚੁਅਲ ਕੰਟਰੋਲ' (ਐਲਏਸੀ) ਦੇ ਨਾਲ ਲੱਗਦੇ ਖੇਤਰਾਂ ਅਤੇ ਰਵਾਇਤੀ ਸਿਖਲਾਈ ਖੇਤਰਾਂ ਵਿਚ 'ਕੰਬਾਈਨਡ ਆਰਮਜ਼ ਬ੍ਰਿਗੇਡ' (ਛੋਮਬਨਿੲਦ ਅਰਮਸ ਭਰਗਿੳਦੲ) ਦੇ ਆਕਾਰ ਦੀਆਂ 10 ਫ਼ੌਜੀ ਟੁਕੜੀਆਂ ਤਾਇਨਾਤ ਸਨ। ਐਲਏਸੀ ਦੇ ਨਾਲ ਲੱਗਦੇ ਸਾਰੇ ਖੇਤਰਾਂ ਵਿੱਚ ਭਾਰਤੀ ਫ਼ੌਜ ਦੀ ਤਾਇਨਾਤੀ ਮਜ਼ਬੂਤ ਅਤੇ ਸੁਚੱਜੀ ਹੈ, ਅਤੇ ਇਹ ਕਿਸੇ ਵੀ ਅਚਾਨਕ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਭਾਰਤੀ ਫ਼ੌਜ ਦੇ ਲਗਾਤਾਰ ਯਤਨਾਂ ਸਦਕਾ ਜੰਮੂ-ਕਸ਼ਮੀਰ ਵਿਚ ਸੁਰੱਖਿਆ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਇਸ ਦੇ ਨਤੀਜੇ ਵਜੋਂ ਹਿੰਸਾ ਦੇ ਪੱਧਰ ਵਿਚ ਕਮੀ ਆਈ ਹੈ, ਪ੍ਰਦਰਸ਼ਨਾਂ ਵਿਚ ਕਮੀ ਆਈ ਹੈ ਅਤੇ ਪੱਥਰਬਾਜ਼ੀ ਦੀ ਕੋਈ ਘਟਨਾ ਨਹੀਂ ਵਾਪਰੀ ਹੈ। 'ਆਪਰੇਸ਼ਨ ਸੰਧੂਰ' ਦੌਰਾਨ ਜੰਮੂ-ਕਸ਼ਮੀਰ ਅਤੇ 'ਲਾਈਨ ਆਫ਼ ਕੰਟਰੋਲ' (ਐਲਓਸੀ) ਦੇ ਨਾਲ ਲੱਗਦੇ ਖੇਤਰਾਂ ਵਿਚ ਸਥਿਤੀ ਕਾਫ਼ੀ ਬਦਲ ਗਈ ਸੀ। ਹਾਲਾਂਕਿ, 10 ਅਤੇ 12 ਮਈ 2025 ਨੂੰ 'ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪਰੇਸ਼ਨਜ਼' (ਡੀਜੀਐਮਓ) ਪੱਧਰ ਦੀ ਗੱਲਬਾਤ ਤੋਂ ਬਾਅਦ ਸਥਿਤੀ ਕਾਫ਼ੀ ਹੱਦ ਤੱਕ ਸਥਿਰ ਹੋ ਗਈ ਹੈ, ਭਾਵੇਂ ਕਿ ਅਨਿਸ਼ਚਿਤਤਾ ਅਜੇ ਵੀ ਬਣੀ ਹੋਈ ਹੈ।
ਤਾਜ਼ਾ ਖ਼ਬਰਾਂ
Free
ਉੱਤਰੀ ਸਰਹੱਦ 'ਤੇ ਬਣੀ ਸਥਿਤੀ ਬਾਰੇ ਰੱਖਿਆ ਮੰਤਰਾਲੇ ਵਲੋਂ ਸਾਲਾਨਾ ਰਿਪੋਰਟ
ਨਵੀਂ ਦਿੱਲੀ, 14 ਸਤੰਬਰ - ਰੱਖਿਆ ਮੰਤਰਾਲੇ ਨੇ ਆਪਣੀ ਸਾਲਾਨਾ ਰਿਪੋਰਟ 2025-26 ਵਿਚ ਉੱਤਰੀ ਸਰਹੱਦ 'ਤੇ ਬਣੀ ਸਥਿਤੀ ਦਾ ਜ਼ਿਕਰ ਕੀਤਾ
ਅਜੀਤ ਡੈਸਕ
14-09-2026