ਲੁਧਿਆਣਾ, 15 ਸਤੰਬਰ (ਪਰਮਿੰਦਰ ਸਿੰਘ ਅਹੂਜਾ)- ਸਥਾਨਕ ਡਾਬਾ ਰੋਡ ’ਤੇ ਬੀਤੀ ਸ਼ਾਮ ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਰਜਿੰਦਰ ਕੌਰ ਛੀਨਾ ਦੇ ਟਿੱਪਰ ਚਾਲਕ ਨਾਲ ਹੋਏ ਤਕਰਾਰ ਕਾਰਨ ਉੱਥੇ ਸਥਿਤੀ ਤਣਾਅ ਪੂਰਨ ਬਣ ਗਈ। ਟਿੱਪਰ ਚਾਲਕ ਨੇ ਮਹਿਲਾ ਵਿਧਾਇਕ ’ਤੇ ਥੱਪੜ ਮਾਰਨ ਦਾ ਵੀ ਦੋਸ਼ ਲਗਾਇਆ ਹੈ ਜਦਕਿ ਮਹਿਲਾ ਵਿਧਾਇਕ ਵਲੋਂ ਇਸ ਦਾ ਖੰਡਨ ਕੀਤਾ ਗਿਆ ਹੈ। ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋਈ ਹੈ। ਮਹਿਲਾ ਵਿਧਾਇਕ ਵਲੋਂ ਟਿੱਪਰ ਚਾਲਕ ’ਤੇ ਤੇਜ਼ ਰਫ਼ਤਾਰ ਨਾਲ ਟਿੱਪਰ ਚਲਾਉਣ ਬਾਰੇ ਕਿਹਾ ਗਿਆ ਹੈ ਅਤੇ ਬਾਅਦ ਵਿਚ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਗੁੱਸੇ ਵਿਚ ਆਏ ਟਿੱਪਰ ਚਾਲਕਾਂ ਵਲੋਂ ਬੀਤੀ ਰਾਤ ਗਿੱਲ ਰੋਡ ’ਤੇ ਧਰਨਾ ਵੀ ਦਿੱਤਾ ਗਿਆ।
ਤਾਜ਼ਾ ਖ਼ਬਰਾਂ
Free
ਮਹਿਲਾ ਵਿਧਾਇਕ ਦੇ ਟਿੱਪਰ ਚਾਲਕ ਨਾਲ ਹੋਏ ਤਕਰਾਰ ਕਰਨ ਸਥਿਤੀ ਤਣਾਅ-ਪੂਰਨ
ਲੁਧਿਆਣਾ, 15 ਸਤੰਬਰ (ਪਰਮਿੰਦਰ ਸਿੰਘ ਅਹੂਜਾ)- ਸਥਾਨਕ ਡਾਬਾ ਰੋਡ ’ਤੇ ਬੀਤੀ ਸ਼ਾਮ ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਰਜਿੰਦਰ ਕੌਰ ਛੀਨਾ ਦੇ ਟਿੱਪਰ ਚਾਲਕ ਨਾਲ ਹੋਏ ਤਕਰਾਰ ਕਾਰਨ ਉੱਥੇ ਸਥਿਤੀ ਤਣਾਅ ਪੂਰਨ ਬਣ ਗਈ। ਟਿੱਪਰ ਚਾਲਕ ਨੇ ਮਹਿਲਾ ਵਿਧਾਇਕ ’ਤੇ ਥੱਪੜ ਮਾਰਨ ਦਾ ਵੀ ਦੋਸ਼ ਲਗਾਇਆ ਹੈ
ਅਜੀਤ ਡੈਸਕ
15-09-2026