15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਬੱਲੂਆਣਾ ਵਿਚ ਅਵਤਾਰ ਪੁਰਬ ਮਨਾਇਆ, ਨਹਿੰਗ ਸਿੰਘ ਫੌਜਾਂ ਨੇ ਕੀਤੀ ਸ਼ਿਰਕਤ

ਬੱਲੂਆਣਾ (ਬਠਿੰਡਾ) 15 ਸਤੰਬਰ (ਗੁਰਨੈਬ ਸਾਜਨ)- ਸ੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ....

ਅਜੀਤ ਡੈਸਕ 15-09-2026

ਬੱਲੂਆਣਾ (ਬਠਿੰਡਾ) 15 ਸਤੰਬਰ (ਗੁਰਨੈਬ ਸਾਜਨ)- ਸ੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਦਾ ਜਨਮ ਦਿਨ ਸਮਗਾਮ ਹਲਕਾ ਦਿਹਾਤੀ ਬਠਿੰਡਾ ਦੇ ਪਿੰਡ ਬੱਲੂਆਣਾ ਵਿਖੇ ਡੇਰਾ ਬਾਬਾ ਬਾਲਾ ਵਿਖੇ ਮਨਾਇਆ ਗਿਆ। ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਤੇ ਕਾਮਗਰ ਕਰਮਚਾਰੀ ਕਾਂਗਰਸ ਕੇ. ਕੇ. ਸੀ. ਵਿਭਾਗ ਕਾਂਗਰਸ ਨੇ ਸਹਿਯੋਗ ਦੇਣ ਲਈ ਪਿੰਡ ਵਾਸੀਆਂ ਦਾ ਤੇ ਹਲਕਾ ਵਾਸੀਆ ਦਾ ਧੰਨਵਾਦ ਕਰਦਿਆ ਕਿਹਾ ਉਮੀਦ ਤੋਂ ਜਿਆਦਾ ਹੋਇਆ ਇਕੱਠ ਸਾਬਤ ਕਰਦਾ ਹੈ ਸਮਾਜ ਹੁਣ ਜਾਗਰੂਕ ਹੋਇਆ ਹੈ ਅਤੇ ਵਿਧਾਨ ਸਭਾ ਵਿਚ ਆਪਣੀ ਹਿੱਸੇਦਾਰੀ ਲਵੇਗਾ। ਉਨ੍ਹਾਂ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। 

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਇਤਿਹਾਸ ਬਾਰੇ ਹਰਦੀਪ ਸਿੰਘ ਕਿੰਗਰਾ ਸੇਵਾ ਮੁਕਤ ਆਈ. ਏ. ਐਸ., ਜਥੇਦਾਰ ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਤਰਨਾ ਦਲ, ਸਰਬਜੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਤਰਨਾ ਦਲ, ਜਥੇਦਾਰ ਬਲਮ ਸਿੰਘ ਤਰਨਾ ਦਲ ਜਥੇਦਾਰ ਮਾਲਵਾ ਜੋਨ, ਜਥੇਦਾਰ ਬਾਬਾ ਮਾਨ ਸਿੰਘ ,ਗਿਆਨੀ ਮਨਦੀਪ ਸਿੰਘ ਵਿਦਿਆਰਥੀ, ਜਥੇਦਾਰ ਹਰਪ੍ਰੀਤ ਸਿੰਘ  ਧੌਲੀਪਾਲ ਵਾਲੇ ਨਹਿੰਗ ਸਿੰਘ ਫੌਜਾਂ, ਹਰਪਾਲ ਕੌਰ ਮਾਨਸਾ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।

ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਕੌਮੀ ਸਕੱਤਰ ਕਾਂਗਰਸ ਨੇ ਕਿਹਾ ਸਹੀਦ ਬਾਬਾ ਜੀਵਨ ਸਿੰਘ ਰੰਘਰੇਟਾ ਦੇ ਇਸ ਸਮਾਗਮ ਵਿਚ ਆ ਕੇ ਬਹੁਤ ਖੁਸ਼ੀ ਹੋਈ ਅਤੇ ਨਹਿੰਗ ਸਿੰਘ ਫੌਜਾਂ ਨੂੰ ਦੇਖ ਕੇ ਸਮਝ ਆਉਂਦੀ ਹੈ ਕਿ ਐਸੀ ਫੌਜ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਤੇ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿਚ ਕਿਉਂ ਬਣੀ। ਅੱਜ ਵੀ ਸਮੇਂ ਦੀ ਲੋੜ ਹੈ ਮਜਬੀ ਸਿੱਖ ਸਮਾਜ ਤੇ ਸਿੱਖ ਪੰਥ ਪੰਜਾਬ ਦੀ ਗਰੀਬ ਜਨਤਾ ਨੂੰ ਬਚਾਉਣ ਲਈ ਲਾਮਬੰਦ ਹੋਵੇ। ਉਨਾਂ ਕਾਂਗਰਸ ਪਾਰਟੀ ਵਲੋਂ ਇਸ ਸਮਾਜ ਨੂੰ ਚੋਣਾਂ ਵਿਚ ਹਿੱਸੇਦਾਰੀ ਤੇ ਸਨਮਾਨ ਦੇਣ ਦਾ ਬਚਨ ਵੀ ਦਿੱਤਾ ਅਤੇ ਕਿਰਨਜੀਤ ਸਿੰਘ ਗਹਿਰੀ ਦੀ ਕਾਂਗਰਸ ਪਾਰਟੀ ਵਿਚ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।

ਸਮਾਗਮ ਵਿਚ ਪਹੁੰਚੇ ਵਿਸੇਸ਼ ਮਹਿਮਾਨਾਂ ਦਾ ਕਿਰਨਜੀਤ ਸਿੰਘ ਗਹਿਰੀ ਦੀ ਟੀਮ ਵਲੋਂ ਸਿਰੋਪਾਓ ਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਤੇਜ਼ ਸਿੰਘ ਕਾਕਾ , ਐਡਵੋਕੇਟ ਅਮਨਦੀਪ ਸ਼ਰਮਾ, ਅਮਨਦੀਪ  ਲਾਡੀ, ਗੁਰਸੇਵਕ ਸਿੰਘ, ਲਾਲ ਚੰਦ ਸਰਮਾ ,ਟਹਿਲ ਸਿੰਘ, ਮੇਜਰ ਸਿੰਘ ਚਹਿਲ, ਚੱਗੜ ਸਿੰਘ ,ਬਿੱਲੂ ਸਿੰਘ, ਪ੍ਰਤਾਪ ਸਿੰਘ, ਲਾਭ ਸਿੰਘ ਸਰਾਂ, ਜਰਨੈਲ ਸਿੰਘ ਸਾਬਕਾ ਸਰਪੰਚ, ਮਿੱਠੂ ਸਿੰਘ ਸਰਪੰਚ, ਮੋਦਨ ਸਿੰਘ ਪੰਚ, ਰਾਜਾ ਸਿੰਘ ਸਿਵੀਆਂ, ਗੋਬਿੰਦਪੁਰਾ ਜ਼ਿਲ੍ਹਾ ਪ੍ਰਧਾਨ, ਕੁਲਵਿੰਦਰ ਕੌਰ, ਨਰੇਸ਼ ਕੁਮਾਰ, ਰਮੇਸ਼ਵਰ ਰਜੌੜਾ, ਕਿਰਨਦੀਪ ਵਿਰਕ  ਜ਼ਿਲ੍ਹਾ ਪ੍ਰਧਾਨ ਦਿਹਾਤੀ, ਪ੍ਰੀਤਮ ਸਿੰਘ ਕੋਟਭਾਈ ਸਾਬਕਾ ਐਮ ਐਲ ਏ, ਗੁਰਜੰਟ ਸਿੰਘ ਕੁੱਤੀਵਾਲ ਸਾਬਕਾ ਵਿਧਾਇਕ, ਬੋਹੜ ਸਿੰਘ ਘਾਰੂ, ਹਰਪਾਲ ਸਿੰਘ ਕੋਟਗੁਰੂ, ਗੁਰਬਿੰਦਰ ਸਿੰਘ ਭੁੱਚੋ ਚੇਅਰਮੈਨ, ਗੁਰਜੰਟ ਸਿੰਘ ਗਹਿਰੀ, ਜਸਵਿੰਦਰ ਸਿੰਘ ਲੱਧੜ ,ਬਲਦੇਵ ਸਿੰਘ ਬੰਬੀਹਾ, ਸਰਨਜੀਤ ਸਿੰਘ ਸਰਪੰਚ ਬਲਾਕ ਪ੍ਰਧਾਨ, ਡਾ.ਦਵਿੰਦਰ ਦਿਉਣ ਤੇ ਗੋਲਡੀ ਦਿਉਣ ਯੂਥ ਕਾਂਗਰਸ, ਜਗਤਾਰ ਸਿੰਘ ਸਰਪੰਚ, ਜਗਦੀਪ ਸਿੰਘ ਗਹਿਰੀ, ਗੁਰਤੇਜ ਸਿੰਘ ਦਲਿਤ ਸੈਨਾ, ਗੁਰਮੇਲ ਸਿੰਘ ਸਿਵੀਆਂ, ਗੁਰਦੀਪ ਸਿੰਘ ਪੰਚ, ਰਾਜਾ ਸਿੰਘ ਸਿਵੀਆਂ, ਮੋਹਣ ਸਿੰਘ ਪ੍ਰਧਾਨ, ਬੇਅੰਤ ਸਿੰਘ ਲੱਖੀ ਜੰਗਲ, ਜਗਦੀਪ ਸਿੰਘ ਹੰਡਿਆਇਆ ਚੇਅਰਮੈਨ ਬਰਨਾਲਾ, ਹਰਦਿਆਲ ਸਿੰਘ ਢਿੱਲੋਂ ,ਚਰਨਜੀਤ ਸਿੰਘ ਜੰਡੀਆ, ਪਰਮਜੀਤ ਸਿੰਘ ਫਿਰੋਜ਼ਪੁਰ,  ਗੁਰਮੀਤ ਸਿੰਘ ਖੋਖਰ, ਸਿੰਗਾਰਾ ਸਿੰਘ ਪੰਚ ਗਹਿਰੀ, ਲਛਮਣ ਸਿੰਘ ਸਰਪੰਚ, ਪ੍ਰਕਾਸ਼ ਸਿੰਘ ਤਿਉਣਾ, ਜਗਦੇਵ ਸਿੰਘ ਭੈਣੀ, ਕਾਕਾ ਸਿੰਘ ਅਮਰਗੜ੍ਹ ਤੇ ਹੋਰ ਆਗੂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਲਈ ਡੀ.ਐੱਸ.ਪੀ. ਔਲਖ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਮੁੰਬਈ ਦੇ ਸਾਨਪਾੜਾ ਖੇਤਰ ਵਿਚ ਫਟਿਆ ਸਿਲੰਡਰ, ਦੋ ਲੋਕ ਗੰਭੀਰ ਜ਼ਖਮੀ