16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਰਹੱਦੀ ਪਿੰਡ ਬੁਰਜ ਦੇ 50 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਹੋਏ ਸ਼ਾਮਿਲ

ਓਠੀਆਂ/ ਅੰਮ੍ਰਿਤਸਰ, 16 ਸਤੰਬਰ (ਗੁਰਵਿੰਦਰ ਸਿੰਘ ਛੀਨਾ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬੁਰਜ ਵਿਖੇ...

ਅਜੀਤ ਡੈਸਕ 16-09-2026

ਓਠੀਆਂ/ ਅੰਮ੍ਰਿਤਸਰ, 16 ਸਤੰਬਰ (ਗੁਰਵਿੰਦਰ ਸਿੰਘ ਛੀਨਾ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬੁਰਜ ਵਿਖੇ ਬਲਜਿੰਦਰ ਸਿੰਘ ਥਾਂਦੇ ਦੀ ਅਗਵਾਈ ਹੇਠ ਡਾ. ਮਨਰਾਜ ਸਿੰਘ, ਸਤਨਾਮ ਸਿੰਘ, ਸੁੱਚਾ ਸਿੰਘ, ਜਗਰੂਪ ਸਿੰਘ ਅਤੇ ਰਮਨ ਸਿੰਘ ਜੀ ਦੀ ਪ੍ਰੇਰਨਾ ਸਦਕਾ ਕਰੀਬ 50 ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਹੱਕ ਵਿਚ ਖੜ੍ਹਨ ਦਾ ਫੈਸਲਾ ਕੀਤਾ।

ਇਸ ਮੌਕੇ ਬਲਜਿੰਦਰ ਸਿੰਘ ਥਾਂਦੇ ਵਲੋਂ ਪਾਰਟੀ ਦੇ ਨਿਸ਼ਾਨ ਵਾਲੇ ਮਫ਼ਲਰ ਪਾ ਕੇ ਸਾਰੇ ਪਰਿਵਾਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਇਆ ਗਿਆ। ਉਨ੍ਹਾਂ ਕਿਹਾ ਇਹ ਵੱਡੀ ਸ਼ਮੂਲੀਅਤ ਲੋਕਾਂ ਦੇ ਭਰੋਸੇ, ਏਕਤਾ ਅਤੇ ਪੰਜਾਬ ਦੇ ਹੱਕਾਂ ਲਈ ਇੱਕਜੁੱਟ ਹੋਣ ਦੀ ਭਾਵਨਾ ਨੂੰ ਦਰਸਾਉਂਦੀ ਹੈ।

ਆਉਣ ਵਾਲੇ ਸਮੇਂ ਵਿਚ ਹਲਕਾ ਰਾਜਾਸਾਂਸੀ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸਮੂਹ ਸਾਥੀਆਂ ਨਾਲ ਮਿਲ ਕੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ 'ਤੇ ਵਰਕਰ ਭਾਰੀ ਗਿਣਤੀ ਵਿਚ ਹਾਜ਼ਰ ਸਨ।

ਪਿਛਲੀ ਖ਼ਬਰ 28 ਸਤੰਬਰ ਦੀ ਰੈਲੀ ਪੰਜਾਬ ਦੀ ਸਿਆਸਤ ਵਿਚ ਨਵਾਂ ਇਤਿਹਾਸ ਸਿਰਜੇਗੀ- ਰਾਣਾ ਲੋਪੋਕੇ ਅਗਲੀ ਖ਼ਬਰ ਬਾਬਾ ਰਾਮ ਥੰਮਣ ਜੀ ਦੇ ਡੇਰੇ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ