20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਵੋਟਾਂ : ਲੰਬੀ ਹਲਕੇ ਵਿਚ ਤਿੰਨ ਵਜੇ ਤੱਕ 19 ਫ਼ੀਸਦ ਦੇ ਕਰੀਬ ਵੋਟਿੰਗ

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 20 ਸਤੰਬਰ (ਇਕਬਾਲ ਸਿੰਘ ਸ਼ਾਂਤ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਤਹਿਤ ਲੰਬੀ ਹਲਕੇ ਵਿਚ ਤਿੰਨ ਵਜੇ...

ਅਜੀਤ ਡੈਸਕ 20-09-2026

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 20 ਸਤੰਬਰ  (ਇਕਬਾਲ ਸਿੰਘ ਸ਼ਾਂਤ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਤਹਿਤ ਲੰਬੀ ਹਲਕੇ ਵਿਚ ਤਿੰਨ ਵਜੇ ਤੱਕ ਕਰੀਬ 19 ਫ਼ੀਸਦ ਵੋਟਿੰਗ ਹੋਈ। ਹਲਕੇ ਵਿਚ ਮੰਡੀ ਪਿੰਡ ਬਾਦਲ ਅਤੇ ਮੰਡੀ ਕਿੱਲਿਆਂਵਾਲੀ ਵਿਖੇ ਬਣੇ ਤਿੰਨ ਪੋਲਿੰਗ ਬੂਥਾਂ ’ਤੇ ਕੁੱਲ 2467 ਗ੍ਰੈਜੂਏਟ ਵੋਟਰ ਹਨ, ਜਿਨ੍ਹਾਂ ਵਿਚੋਂ 468 ਵੋਟਰਾਂ ਨੇ ਤਿੰਨ ਵਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਤਰ੍ਹਾਂ ਕੁੱਲ ਵੋਟ 18.97 ਫ਼ੀਸਦ ਰਿਹਾ। ਪਹਿਲਾਂ ਨੂੰ ਜਿਆਦਾ ਵੋਟ ਫ਼ੀਸਦ ਘੱਟ ਰਹਿਣ ਦਾ ਕਾਰਨ ਅੱਜ ਪੰਜਾਬ ਵਿਚ ਸਕੂਲ ਲੇਕਚਰਾਰ ਦੇ ਟੇਸਟ ਹੋਣ ਨੂੰ ਮੰਨਿਆ ਜਾ ਰਿਹਾ ਹੈ।
ਦੁਪਿਹਰ ਤਿੰਨ ਵਜੇ ਤੱਕ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੇ ਬੂਥ ਨੰਬਰ 203 ’ਤੇ 584 ਵੋਟਰਾਂ ਵਿਚੋਂ 92 ਵੋਟਾਂ ਭੁਗਤੀਆਂ, ਜੋ 15.8 ਫ਼ੀਸਦ ਬਣਦੀਆਂ ਹਨ। ਗੁਰੂ ਨਾਨਕ ਕਾਲਜ ਮੰਡੀ ਕਿਲ੍ਹਿਆਂਵਾਲੀ ਦੇ ਬੂਥ ਨੰਬਰ 204 ’ਤੇ 1003 ਵਿਚੋਂ 210 ਵੋਟਰਾਂ ਨੇ ਵੋਟ ਪਾਈ, ਜਦਕਿ ਬੂਥ ਨੰਬਰ 205 ’ਤੇ 880 ਵਿਚੋਂ 166 ਵੋਟਾਂ ਭੁਗਤੀਆਂ। ਇਨ੍ਹਾਂ ਦੋਵਾਂ ਬੂਥਾਂ ’ਤੇ ਮਤਦਾਨ ਕ੍ਰਮਵਾਰ 20.9 ਅਤੇ 18.9 ਫ਼ੀਸਦ ਰਿਹਾ।

ਪਿਛਲੀ ਖ਼ਬਰ ਤਿੰਨ ਦਿਨਾਂ ਨੌਜਵਾਨ ਲਾਪਤਾ, ਪਰਿਵਾਰ ਚ ਸਹਿਮ ਅਗਲੀ ਖ਼ਬਰ ਅੱਜ ਆਪਣੇ ਹਲਕੇ ਧੂਰੀ ਤੋਂ ਕੀਤੀ ਪਾਰਟੀ ਦੀ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ - ਭਗਵੰਤ ਮਾਨ