22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗਲਤ ਅਨਸਰ ਜਾਂ ਬਿਨ੍ਹਾਂ ਨੰਬਰੀ ਮੋਟਰਸਾਈਕਲ ਸਵਾਰ ਦਿਖਾਈ ਦੇਣ ਤਾਂ ਇਸ ਦੀ ਸੂਚਨਾ ਥਾਣੇ ਦਿਉ- ਥਾਣਾ ਮੁਖੀ ਜਸਦੀਪ ਸਿੰਘ

ਢਿੱਲਵਾਂ (ਕਪੂਰਥਲਾ), 22 ਸਤੰਬਰ (ਗੋਬਿੰਦ ਸੁਖੀਜਾ)- ਅੱਜ ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਨੇ ਢਿਲਵਾਂ ਦੇ ਦੁਕਾਨਦਾਰਾਂ ਨਾਲ...

ਅਜੀਤ ਡੈਸਕ 22-09-2026

ਢਿੱਲਵਾਂ (ਕਪੂਰਥਲਾ), 22 ਸਤੰਬਰ (ਗੋਬਿੰਦ ਸੁਖੀਜਾ)- ਅੱਜ ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਨੇ ਢਿਲਵਾਂ ਦੇ ਦੁਕਾਨਦਾਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿਚ ਉਨ੍ਹਾਂ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਵੀ ਵਾਅਦਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਢਿਲਵਾਂ ਬਾਜ਼ਾਰ ਵਿਚ ਬਿਨ੍ਹਾਂ ਨੰਬਰੀ ਜੋ ਮੋਟਰਸਾਈਕਲ ਸਵਾਰ ਮੋਟਰਸਾਈਕਲ ਲੈ ਕੇ ਘੁੰਮਦੇ ਹਨ ਅਤੇ ਮੋਟਰਸਾਈਕਲਾਂ ਤੇ ਤਿੰਨ ਤਿੰਨ ਜਣੇ ਵੀ ਸਵਾਰ ਹੁੰਦੇ ਹਨ, ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ।

ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ, ਤੇ ਜੇਕਰ ਤੁਹਾਨੂੰ ਬਾਜ਼ਾਰ ਵਿਚ ਕੋਈ ਬਿਨ੍ਹਾਂ ਨੰਬਰੀ ਮੋਟਰਸਾਈਕਲ ਦਿਖਾਈ ਦਿੰਦਾ ਹੈ ਜਾਂ ਕੋਈ ਗਲਤ ਅਨਸਰ ਦਿਖਾਈ ਦਿੰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਥਾਣੇ ਦਿਉ। ਉਸ ਦੀ ਪਹਿਚਾਣ ਗੁਪਤ ਰੱਖੀ ਜਾਊਗੀ।

ਉਨ੍ਹਾਂ ਕਿਹਾ ਕਿ ਜਲਦੀ ਹੀ ਬਾਜ਼ਾਰ ਵਿਚ ਦੋ ਪੁਲਿਸ ਮੁਲਾਜ਼ਮ ਤੁਹਾਡੀ ਸੁਰੱਖਿਆ ਵਾਸਤੇ ਤਾਇਨਾਤ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਏ. ਐਸ. ਆਈ. ਬਲਜੀਤ ਸਿੰਘ ਢਿੱਲੋ ਸਿਟੀ ਪ੍ਰਧਾਨ, ਸਵਿੰਦਰ ਪਾਲ ਸੁਖੀਜਾ, ਜੋਗਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ।

ਪਿਛਲੀ ਖ਼ਬਰ ਭਾਰਤੀ ਹਾਕੀ ਟੀਮ ਨੇ ਸ੍ਰੀਲੰਕਾ ਨੂੰ 16-1 ਨਾਲ ਹਰਾਇਆ ਅਗਲੀ ਖ਼ਬਰ ਕਰਿਆਨਾ ਸਟੋਰ ’ਤੇ ਬਜ਼ੁਰਗ ਔਰਤ ਦੇ ਪਰਸ ’ਚੋਂ ਨਕਦੀ ਚੋਰੀ, ਤਿੰਨ ਔਰਤਾਂ ਸੀ.ਸੀ.ਟੀ.ਵੀ. ’ਚ ਕੈਦ