ਲੁਧਿਆਣਾ, 23 ਸਤੰਬਰ (ਰੁਪੇਸ਼ ਕੁਮਾਰ) - ਬਹਿਰੀਨ ਦੀ ਮਹਿਲਾ ਵਲੋਂ ਭਾਈ ਅਮਰਜੀਤ ਸਿੰਘ ਚਾਵਲਾ ਉੱਪਰ ਲਗਾਏ ਗੰਭੀਰ ਦੋਸ਼ਾਂ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਪ੍ਰੋ. ਬਲਜਿੰਦਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਘੇਰਦਿਆਂ, ਸਿੱਧੇ ਤੌਰ 'ਤੇ ਬਾਦਲ ਪਰਿਵਾਰ ਨੂੰ ਸਵਾਲ ਕੀਤੇ ਹਨ।
ਸਰਕਟ ਹਾਊਸ, ਲੁਧਿਆਣਾ ਵਿਖੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ, 'ਆਪ' ਆਗੂ ਨੇ ਕਿਹਾ ਕਿ ਆਮ ਤੌਰ 'ਤੇ ਸਰਾਂ ਵਿਚ ਕਮਰਾ ਲੈਣ ਲਈ ਸਿਫਾਰਿਸ਼ ਕਰਵਾਉਣੀ ਪੈਂਦੀ ਹੈ। ਲੇਕਿਨ ਸਵਾਲ ਉਠਦਾ ਹੈ ਕਿ ਮਹਿਲਾ ਇੰਨਾ ਸਮਾਂ ਤੱਕ ਸਰਾਂ ਵਿਚ ਕਿਵੇਂ ਰਹੀ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਸੰਬੰਧੀ ਬਾਦਲ ਪਰਿਵਾਰ ਦੀ ਚੁੱਪੀ 'ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਦੀ ਬਾਦਲ ਪਰਿਵਾਰ ਦੇ ਮਰਜ਼ੀ ਬਗੈਰ ਐਸ.ਜੀ.ਪੀ.ਸੀ. ਵਿਚ ਪੱਤਾ ਨਹੀਂ ਹਿਲਦਾ। ਇਸ ਸੰਬੰਧ ਵਿੱਚ ਉਨ੍ਹਾਂ ਨੇ ਬਾਦਲ ਪਰਿਵਾਰ ਤੋਂ ਜਵਾਬ ਮੰਗਿਆ ਹੈ।
ਤਾਜ਼ਾ ਖ਼ਬਰਾਂ
Free
'ਆਪ' ਆਗੂ. ਪ੍ਰੋ ਬਲਜਿੰਦਰ ਕੌਰ ਨੇ ਬਹਿਰੀਨ ਮਹਿਲਾ ਦੇ ਮਾਮਲੇ ਵਿਚ ਬਾਦਲ ਪਰਿਵਾਰ 'ਤੇ ਚੁੱਕੇ ਸਵਾਲ
ਲੁਧਿਆਣਾ, 23 ਸਤੰਬਰ (ਰੁਪੇਸ਼ ਕੁਮਾਰ) - ਬਹਿਰੀਨ ਦੀ ਮਹਿਲਾ ਵਲੋਂ ਭਾਈ ਅਮਰਜੀਤ ਸਿੰਘ ਚਾਵਲਾ ਉੱਪਰ ਲਗਾਏ ਗੰਭੀਰ ਦੋਸ਼ਾਂ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ...
ਅਜੀਤ ਡੈਸਕ
23-09-2026