23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਡੇਰਾਬੱਸੀ ਦੇ ਪਿੰਡ ਖੇੜੀ 'ਚ ਵੱਡਾ ਹਾਦਸਾ, ਅਡਾਨੀ ਗੈਸ ਪਾਈਪ ਲਾਈਨ ਫਟਣ ਨਾਲ ਮਚੀ ਅਫਰਾ-ਤਫਰੀ

ਡੇਰਾਬੱਸੀ (ਮੋਹਾਲੀ), 23 ਸਤੰਬਰ- ਡੇਰਾਬੱਸੀ ਖੇਤਰ ਦੇ ਪਿੰਡ ਖੇੜੀ ਤੋਂ ਇਸ ਵੇਲੇ ਦੀ ਇਕ ਬਹੁਤ ਵੱਡੀ...

ਅਜੀਤ ਡੈਸਕ 23-09-2026

ਡੇਰਾਬੱਸੀ (ਮੋਹਾਲੀ), 23 ਸਤੰਬਰ- ਡੇਰਾਬੱਸੀ ਖੇਤਰ ਦੇ ਪਿੰਡ ਖੇੜੀ ਤੋਂ ਇਸ ਵੇਲੇ ਦੀ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਡਵਾਲਾ ਸੁੰਡਰਾਂ -ਖੇੜੀ ਰੋਡ 'ਤੇ ਅਡਾਨੀ ਕੰਪਨੀ ਦੀ ਮੁੱਖ ਗੈਸ ਪਾਈਪ ਲਾਈਨ ਲੀਕ ਹੋਣ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਾਈਪ ਲਾਈਨ ਡੈਮੇਜ ਹੋਣ ਕਾਰਨ ਗੈਸ ਇੰਨੇ ਤੇਜ਼ ਪ੍ਰੈਸ਼ਰ ਨਾਲ ਬਾਹਰ ਨਿਕਲੀ ਕਿ ਸੜਕ ਕਿਨਾਰੇ ਇਕ ਬਹੁਤ ਵੱਡਾ ਖੱਡਾ ਬਣ ਗਿਆ। ਹਾਲਾਂਕਿ, ਇਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਪੰਡਵਾਲਾ ਸੁੰਡਰਾ-ਖੇੜੀ ਰੋਡ 'ਤੇ ਇਕ ਜੇਸੀਬੀ ਮਸ਼ੀਨ ਵਲੋਂ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ। ਖੁਦਾਈ ਦੌਰਾਨ ਜੇਸੀਬੀ ਮਸ਼ੀਨ ਦੀ ਲਾਪਰਵਾਹੀ ਕਾਰਨ ਜ਼ਮੀਨ ਦੇ ਹੇਠੋਂ ਲੰਘ ਰਹੀ ਅਡਾਨੀ ਗੈਸ ਪਾਈਪ ਲਾਈਨ ਬੁਰੀ ਤਰ੍ਹਾਂ ਡੈਮੇਜ ਹੋ ਗਈ। ਪਾਈਪ ਫਟਦੇ ਹੀ ਗੈਸ ਦਾ ਇੰਨਾ ਜ਼ਬਰਦਸਤ ਪ੍ਰੈਸ਼ਰ ਨਿਕਲਿਆ ਕਿ ਉੱਥੇ ਮਿੱਟੀ ਉੱਡ ਗਈ ਅਤੇ ਇਕ ਵੱਡਾ ਖੱਡਾ ਬਣ ਗਿਆ। ਗੈਸ ਲੀਕ ਹੋਣ ਕਾਰਨ ਮੌਕੇ 'ਤੇ ਭਿਆਨਕ ਅੱਗ ਲੱਗਣ ਦਾ ਵੱਡਾ ਖ਼ਤਰਾ ਪੈਦਾ ਹੋ ਗਿਆ ਸੀ, ਜਿਸ ਨਾਲ ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੌਲ ਬਣ ਗਿਆ।

ਪਰ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਅੱਗ ਭੜਕੀ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਅਤੇ ਕੰਪਨੀ ਦੇ ਉੱਚ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ। ਕੰਪਨੀ ਦੇ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੈਸ ਪਾਈਪ ਲਾਈਨ ਦਾ ਮੁੱਖ ਵਾਲਵ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਗੈਸ ਦਾ ਤੇਜ਼ ਪ੍ਰੈਸ਼ਰ ਰੁਕਿਆ ਅਤੇ ਸਥਿਤੀ 'ਤੇ ਕਾਬੂ ਪਾਇਆ ਗਿਆ। ਹੁਣ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ ਅਤੇ ਟੈਕਨੀਕਲ ਟੀਮ ਵਲੋਂ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਅਗਲੀ ਖ਼ਬਰ ਈ.ਡੀ. ਦੀ ਰੇਡ ਨੂੰ ਲੈ ਕੇ ਵਿਧਾਇਕ ਗਿਆਸਪੁਰਾ ਦਾ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ, ਕਿਹਾ- ਪੰਜਾਬੀ ਨਾ ਡਰਨਗੇ, ਨਾ ਝੁਕਣ...