ਖੇਮਕਰਨ (ਤਰਨਤਾਰਨ), 24 ਸਤੰਬਰ (ਰਾਕੇਸ਼ ਕੁਮਾਰ ਬਿੱਲਾ) - ਸਰਹੱਦ ਪਾਰ ਬੈਠੇ ਪਾਕਿਸਤਾਨੀ ਤਸਕਰਾਂ ਵਲੋ ਚਿੱਟੇ ਨਸ਼ੇ ਦੇ ਨਾਲ ਮਾਰੂ ਹਥਿਆਰਾਂ ਨੂੰ ਇਧਰ ਬੈਠੇ ਤਸਕਰਾਂ ਨੂੰ ਭੇਜਣ ਦਾ ਸਿਲਸਿਲਾ ਨਹੀਂ ਰੁਕ ਰਿਹਾ।ਅੱਜ ਖੇਮਕਰਨ ਸੈਕਟਰ ਸਰਹੱਦ 'ਤੇ ਪਕਿਸਤਾਨੀ ਤਸਕਰਾਂ ਵਲੋ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਬੀ.ਐਸ.ਐਫ. ਤੇ ਪੰਜਾਬ ਪੁਲਿਸ ਨੇ ਵਿਦੇਸ਼ੀ ਪਿਸਤੌਲਾਂ ਦੀ ਖੇਪ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ।ਇਸ ਬਾਰੇ ਐਸ.ਐਚ.ਓ. ਖੇਮਕਰਨ ਇੰਸ ਕੰਵਲਜੀਤ ਰਾਏ ਨੇ ਦੱਸਿਆ ਕਿ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਨੂੰ ਰੇਲਵੇ ਫਾਟਕ ਪਿੰਡ ਮਹਿੰਦੀਪੁਰ ਨਜ਼ਦੀਕ ਗਸ਼ਤ ਦੋਰਾਨ ਬੀ.ਐਸ.ਐਫ. ਦੀ 142 ਬਟਾਲੀਅਨ ਦੇ ਅਧਿਕਾਰੀਆਂ ਵਲੋਂ ਸੂਚਨਾ ਮਿਲੀ ਕਿ ਸਰਹੱਦ 'ਤੇ ਸੀਮਾ ਚੌਂਕੀ ਰਤੋਕੇ ਅਧੀਨ ਕੰਡਿਆਲੀ ਤਾਰ ਨਜ਼ਦੀਕ ਜਵਾਨਾਂ ਨੇ ਇਕ ਸ਼ੱਕੀ ਹਾਲਤ ਚ ਬੰਡਲ ਕਬਜ਼ੇ ਚ ਲਿਆ ਹੈ। ਪੁਲਿਸ ਪਾਰਟੀ ਨੇ ਤੁਰੰਤ ਮੌਕੇ 'ਤੇ ਜਾ ਕੇ ਘਟਨਾ ਸਥਾਨ ਦੀ ਜਾਂਚ ਕੀਤੀ ਤੇ ਸ਼ੱਕੀ ਬੰਡਲ ਨੂੰ ਆਪਣੇ ਕੱਬਜੇ ਚ ਲੈ ਕੇ ਜਦ ਖੋਲ੍ਹ ਕੇ ਜਾਂਚ ਕੀਤੀ ਤਾਂ ਵਿਚੋਂ ਇਕ ਪੀਲ਼ੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਇਕ ਪੈਕਟ ਨਿੱਕਲਿਆ।ਜਿਸ ਚੋਂ ਚਾਰ ਵਿਦੇਸ਼ੀ ਪਿਸਤੌਲ 30 ਬੋਰ, 8 ਮੈਗਜ਼ੀਨ ਤੇ 10 ਜ਼ਿੰਦਾ ਰੌਂਦ ਬਰਾਮਦ ਹੋਏ।ਇਸ ਸੰਬੰਧੀ ਥਾਣਾ ਖੇਮਕਰਨ ਚ ਅਣਪਛਾਤੇ ਵਿਆਕਤੀਆ ਵਿਰੁੱਧ ਕੇਸ ਦਰਜ ਕਰਕੇ ਸੰਬੰਧਿਤ ਇਲਾਕੇ ਦੀ ਛਾਣਬੀਨ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਬੀ.ਐਸ.ਐਫ. ਦੇ ਹੱਥ ਆਈ ਪਾਕਿਸਤਾਨ ਵਲੋਂ ਭੇਜੀ ਅਸਲੇ ਦੀ ਖੇਪ
ਖੇਮਕਰਨ (ਤਰਨਤਾਰਨ), 24 ਸਤੰਬਰ (ਰਾਕੇਸ਼ ਕੁਮਾਰ ਬਿੱਲਾ) - ਸਰਹੱਦ ਪਾਰ ਬੈਠੇ ਪਾਕਿਸਤਾਨੀ ਤਸਕਰਾਂ ਵਲੋ ਚਿੱਟੇ ਨਸ਼ੇ ਦੇ ਨਾਲ ਮਾਰੂ ਹਥਿਆਰਾਂ ਨੂੰ ਇਧਰ ਬੈਠੇ ਤਸਕਰਾਂ ਨੂੰ ਭੇਜਣ ਦਾ ਸਿਲਸਿਲਾ...
ਅਜੀਤ ਡੈਸਕ
24-09-2026