25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਆਈ.ਏ.ਐੱਸ. ਅਧਿਕਾਰੀ ਮਨਦੀਪ ਕੇ. ਭੰਡਾਰੀ ਸੀ.ਬੀ.ਐੱਸ.ਈ. ਦੇ ਨਵੇਂ ਚੇਅਰਮੈਨ ਨਿਯੁਕਤ

ਨਵੀਂ ਦਿੱਲੀ, 25 ਸਤਂਬਰ - ਕੇਂਦਰ ਸਰਕਾਰ ਨੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਮਨਦੀਪ ਕੇ. ਭੰਡਾਰੀ ਨੂੰ ਕੇਂਦਰੀ ਮਾਧਿਮਕ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦਾ ਨਵਾਂ...

ਅਜੀਤ ਡੈਸਕ 25-09-2026

ਨਵੀਂ ਦਿੱਲੀ, 25 ਸਤਂਬਰ - ਕੇਂਦਰ ਸਰਕਾਰ ਨੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਮਨਦੀਪ ਕੇ. ਭੰਡਾਰੀ ਨੂੰ ਕੇਂਦਰੀ ਮਾਧਿਮਕ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਕੇਂਦਰ ਸਰਕਾਰ ਵਲੋਂ ਕੀਤੇ ਗਏ ਇਕ ਵੱਡੇ ਪ੍ਰਸ਼ਾਸਨਿਕ ਫੇਰਬਦਲ ਦੇ ਤਹਿਤ ਕੀਤੀ ਗਈ ਹੈ।
2001 ਬੈਚ ਦੇ ਏ.ਜੀ.ਐਮ.ਯੂ.ਟੀ. ਕੈਡਰ ਦੇ ਅਧਿਕਾਰੀ ਅਤੇ ਇਸ ਸਮੇਂ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਦੇ ਪ੍ਰਮੁੱਖ ਸਕੱਤਰ ਵਜੋਂ ਤਾਇਨਾਤ ਭੰਡਾਰੀ, ਲੋਖੰਡੇ ਪ੍ਰਸ਼ਾਂਤ ਸੀਤਾਰਾਮ ਦੀ ਥਾਂ ਲੈਣਗੇ, ਜੋ ਹੁਣ ਤੱਕ ਇਸ ਅਹੁਦੇ ਦਾ ਵਾਧੂ ਚਾਰਜ ਸੰਭਾਲ ਰਹੇ ਸਨ। ਇਸ ਫੇਰਬਦਲ ਵਿਚ ਪੇਂਡੂ ਵਿਕਾਸ, ਖ਼ਰਚਾ, ਸਟੀਲ, ਆਰਥਿਕ ਮਾਮਲੇ, ਉੱਚ ਸਿੱਖਿਆ, ਬਿਜਲੀ ਅਤੇ ਹੁਨਰ ਵਿਕਾਸ ਮੰਤਰਾਲਿਆਂ ਵਿਚ ਨਿਯੁਕਤੀਆਂ ਦੇ ਨਾਲ-ਨਾਲ ਹਾਈਡਰੋਕਾਰਬਨਜ਼ ਦੇ ਨਵੇਂ ਡਾਇਰੈਕਟਰ ਜਨਰਲ ਦੀ ਨਿਯੁਕਤੀ ਵੀ ਸ਼ਾਮਿਲ ਹੈ।

ਪਿਛਲੀ ਖ਼ਬਰ ਸਕਾਰਪੀਓ ਅਤੇ ਟਰੈਕਟਰ-ਟਰਾਲੀ ਦੀ ਟੱਕਰ, ਦੋਵੇਂ ਚਾਲਕ ਜ਼ਖ਼ਮੀ ਅਗਲੀ ਖ਼ਬਰ ਲਾਵਾਰਸ ਕੁੱਤੇ ਨੇ 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਕੀਤਾ ਜ਼ਖ਼ਮੀ