25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਛੱਤੀਸਗੜ੍ਹ - 85 ਲੱਖ ਰੁਪਏ ਦੀ ਕੀਮਤ ਦਾ ਗਾਂਜਾ ਜ਼ਬਤ, ਇਕ ਮੁਲਜ਼ਮ ਗ੍ਰਿਫ਼ਤਾਰ

ਬਲਰਾਮਪੁਰ (ਛੱਤੀਸਗੜ੍ਹ), 26 ਸਤੰਬਰ - ਪੁਲਿਸ ਨੇ ਲਗਭਗ 85 ਲੱਖ ਰੁਪਏ ਦੀ ਕੀਮਤ ਦਾ ਗਾਂਜਾ ਜ਼ਬਤ ਕੀਤਾ ਅਤੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।ਬਲਰਾਮਪੁਰ ਦੇ ਪੁਲਿਸ...

ਅਜੀਤ ਡੈਸਕ 26-09-2026

ਬਲਰਾਮਪੁਰ (ਛੱਤੀਸਗੜ੍ਹ), 26 ਸਤੰਬਰ - ਪੁਲਿਸ ਨੇ ਲਗਭਗ 85 ਲੱਖ ਰੁਪਏ ਦੀ ਕੀਮਤ ਦਾ ਗਾਂਜਾ ਜ਼ਬਤ ਕੀਤਾ ਅਤੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।ਬਲਰਾਮਪੁਰ ਦੇ ਪੁਲਿਸ ਸੁਪਰਡੈਂਟ ਵੈਭਵ ਬੈਂਕਰ ਦਾ ਕਹਿਣਾ ਹੈ, "ਬਲਰਾਮਪੁਰ ਜ਼ਿਲ੍ਹੇ ਵਿਚ ਦੋ ਦਿਨਾਂ ਦੇ ਅੰਦਰ ਐਨ.ਡੀ.ਪੀ.ਐਸ. ਐਕਟ ਤਹਿਤ ਦੋ ਵੱਖ-ਵੱਖ ਕਾਰਵਾਈਆਂ ਕੀਤੀਆਂ ਗਈਆਂ ਹਨ। ਪਹਿਲੇ ਮਾਮਲੇ ਵਿਚ, ਬਸੰਤਪੁਰ ਥਾਣਾ ਖੇਤਰ ਵਿਚ ਰੁਟੀਨ ਜਾਂਚ ਦੌਰਾਨ, ਇੱਕ 'ਇਨੋਵਾ' ਗੱਡੀ ਨੂੰ ਸ਼ੱਕੀ ਸਮਾਨ ਹੋਣ ਦੇ ਸ਼ੱਕ ਵਿਚ ਰੋਕਿਆ ਗਿਆ। ਗੱਡੀ ਦੀ ਤਲਾਸ਼ੀ ਲੈਣ 'ਤੇ ਪਤਾ ਲੱਗਾ ਕਿ ਇਸ ਵਿਚ ਗੈਰ-ਕਾਨੂੰਨੀ ਗਾਂਜੇ ਦੀ ਤਸਕਰੀ ਕੀਤੀ ਜਾ ਰਹੀ ਸੀ। ਜ਼ਬਤ ਕੀਤੇ ਗਏ ਗਾਂਜੇ ਦੀ ਕੁੱਲ ਮਾਤਰਾ ਲਗਭਗ 70 ਕਿਲੋ 390 ਗ੍ਰਾਮ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਅਨੁਮਾਨਿਤ ਕੀਮਤ 35 ਲੱਖ ਰੁਪਏ ਹੈ; 20 ਲੱਖ ਰੁਪਏ ਦੀ ਕੀਮਤ ਵਾਲੀ ਗੱਡੀ ਨੂੰ ਵੀ ਜ਼ਬਤ ਕਰ ਲਿਆ ਗਿਆ। ਦੂਜਾ ਮਾਮਲਾ ਅਗਲੇ ਦਿਨ ਬਲਰਾਮਪੁਰ ਥਾਣਾ ਖੇਤਰ ਵਿਚ ਵਾਪਰਿਆ। ਤਕਨੀਕੀ ਵਿਸ਼ਲੇਸ਼ਣ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਇਕ ਪਿਕਅੱਪ ਟਰੱਕ ਬਾਰੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਗੱਡੀ ਨੂੰ ਰੋਕਿਆ। ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਐਨ.ਡੀ.ਪੀ.ਐਸ.  ਐਕਟ ਤਹਿਤ ਕਾਰਵਾਈ ਸ਼ੁਰੂ ਕੀਤੀ ਗਈ। ਪਿਕਅੱਪ ਟਰੱਕ ਦੇ ਹੇਠਾਂ ਵਿਸ਼ੇਸ਼ ਤੌਰ 'ਤੇ ਬਣਾਏ ਗਏ ਗੁਪਤ ਖਾਨੇ ਵਿਚੋਂ ਲਗਭਗ 109.235 ਕਿਲੋ ਗਾਂਜਾ ਬਰਾਮਦ ਕੀਤਾ ਗਿਆ; ਗੱਡੀ ਜ਼ਬਤ ਕਰ ਲਈ ਗਈ ਅਤੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜ਼ਬਤ ਕੀਤੇ ਗਏ ਗਾਂਜੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਅਨੁਮਾਨਿਤ ਕੀਮਤ 50 ਲੱਖ ਰੁਪਏ ਹੈ ਅਤੇ ਪਿਕਅੱਪ ਟਰੱਕ ਦੀ ਕੀਮਤ 10 ਲੱਖ ਰੁਪਏ ਹੈ..."।

ਪਿਛਲੀ ਖ਼ਬਰ ਓਡੀਸ਼ਾ - ਭਾਰੀ ਮੀਂਹ ਪੈਣ ਕਾਰਨ ਬੈਤਰਣੀ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਅਗਲੀ ਖ਼ਬਰ 32 ਦੇਸ਼ਾਂ ਦੀਆਂ 96 ਫ਼ਿਲਮਾਂ ਦੇ ਨਾਲ ਸ਼ਿਮਲਾ ਦਾ 12ਵਾਂ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਸ਼ੁਰੂ