05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਯੂ.ਐਸ.ਏ. 'ਚ ਪਾਵਰ ਸਲੈਪ ਦਾ ਮੁਕਾਬਲਾ ਜਿੱਤਣ ਵਾਲੇ ਪਹਿਲਵਾਨ ਮਹਾਬਲੀ ਸ਼ੇਰਾ ਦਾ ਖਰੜ ਪਹੁੰਚਣ 'ਤੇ ਕੀਤਾ ਸਵਾਗਤ

ਖਰੜ (ਮੋਹਾਲੀ), 5 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਯੂ.ਐਸ.ਏ. ਵਿਚ ਪਾਵਰ ਸਲੈਪ ਦੇ ਹੋਏ ਮੁਕਾਬਲਿਆਂ...

ਅਜੀਤ ਡੈਸਕ 05-10-2026

ਖਰੜ (ਮੋਹਾਲੀ), 5 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਯੂ.ਐਸ.ਏ. ਵਿਚ ਪਾਵਰ ਸਲੈਪ ਦੇ ਹੋਏ ਮੁਕਾਬਲਿਆਂ ਵਿਚ ਗੋਰੇ ਪਹਿਲਵਾਨ ਨੂੰ ਥੱਪੜ ਮਾਰ ਕੇ ਬੇਹੋਸ਼ ਕਰਨ ਵਾਲੇ ਪਹਿਲਵਾਨ ਅਮਨਪ੍ਰੀਤ ਸਿੰਘ ਉਰਫ ਮਹਾਬਲੀ ਸ਼ੇਰਾ ਦਾ ਅੱਜ ਖਰ ਪਹੁੰਚਣ 'ਤੇ ਉਨ੍ਹਾਂ ਦੇ ਸਾਕ ਸਬੰਧੀਆਂ ਮੁਹੱਲਾ ਨਿਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਆਤਿਸ਼ਬਾਜੀ ਚਲਾ ਕੇ ਢੋਲ ਧਮਕਿਆ ਨਾਲ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਵਿਚ ਕੇਕ ਕੱਟਿਆ ਗਿਆ।

ਇਸ ਮੌਕੇ ਉਨ੍ਹਾਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੇ ਯੂ.ਐਸ.ਏ. ਦੇ ਵਿਚ ਇਕ ਗੋਰੇ ਪਹਿਲਵਾਨ ਨੂੰ ਹਰਾ ਕੇ ਪੰਜਾਬ ਅਤੇ ਭਾਰਤ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਨਰਾਜ਼ਗੀ ਹੈ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੇ ਉਨ੍ਹਾਂ ਦੀਆਂ ਕਦਰਾਂ ਕੀਮਤਾਂ ਦੀ ਕੋਈ ਕਦਰ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਨੇ ਵਧਾਈ ਦਿੱਤੀ ਹੈ। ਇਸ ਮੌਕੇ ਜਿੱਥੇ ਸ਼ੇਰੇ ਦੀ ਮਾਤਾ, ਭੈਣ, ਜੀਜਾ ਅਤੇ ਹੋਰ ਗਵਾਂਢੀਆਂ ਨੇ ਖੁਸ਼ੀ ਜ਼ਾਹਿਰ ਕੀਤੀ ਉਥੇ ਕਈ ਲੋਕਾਂ ਨੇ ਸਰਕਾਰ 'ਤੇ ਨਰਾਜ਼ਗੀ ਵੀ ਜਤਾਈ ਹੈ ਕਿ ਖਿਡਾਰੀਆਂ ਦਾ ਸਰਕਾਰ ਨੂੰ ਜ਼ਰੂਰ ਮਾਣ ਕਰਨਾ ਚਾਹੀਦਾ। 

ਪਿਛਲੀ ਖ਼ਬਰ ਪਿੰਡ ਫੱਤਾ ਮਾਲੋਕਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕ ਮਿਲਣੀ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖਿੜਕੀਆਂ ਵਾਲਾ ਵਿਖੇ ਪਤੀ ਵਲੋਂ ਪਤਨੀ ਦੀ ਗਲਾ ਘੁੱਟ ਕੇ ਹੱਤਿਆ...