ਜਲੰਧਰ, 6 ਅਕਤੂਬਰ (ਦਵਿੰਦਰ)- ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ, ਜਲੰਧਰ ਜ਼ਿਲ੍ਹਾ ਮੈਜਿਸਟਰੇਟ ਨੇ ਮਕਸੂਦਾਂ ਪੁਲਿਸ ਸਟੇਸ਼ਨ ਖੇਤਰ ਦੇ ਪਠਾਨਕੋਟ ਰੋਡ 'ਤੇ ਪਿੰਡ ਰਾਵਲੀ ਵਿਚ ਇਕ ਅਸਥਾਈ ਪਟਾਕਾ ਮਾਰਕੀਟ ਸਥਾਪਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਮਾਰਕੀਟ ਅਜੇ ਕੁਮਾਰ ਪੁੱਤਰ ਚੰਚਲ ਦਾਸ ਦੀ ਮਲਕੀਅਤ ਵਾਲੀ ਲਗਭਗ 5.5 ਏਕੜ ਜ਼ਮੀਨ 'ਤੇ ਸਥਾਪਿਤ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਇਹ ਪ੍ਰਵਾਨਗੀ ਸਥਾਪਿਤ ਸੁਰੱਖਿਆ ਨਿਯਮਾਂ ਅਤੇ ਸਬੰਧਤ ਵਿਭਾਗਾਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਦਿੱਤੀ।