09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅੱਜ ਐਲਨ ਮਸਕ ਦੇ ਵੱਡੇ ਸਮਰਥਕ ਬਣ ਗਏ ਹਨ ਰਾਹੁਲ ਗਾਂਧੀ - ਰਾਮ ਮਾਧਵ

ਨਵੀਂ ਦਿੱਲੀ, 9 ਸਤੰਬਰ - 'ਐਕਸ' 'ਤੇ ਐਲਨ ਮਸਕ ਅਤੇ ਰਾਹੁਲ ਗਾਂਧੀ ਵਿਚਕਾਰ ਹੋਈ ਗੱਲਬਾਤ ਬਾਰੇ ਭਾਜਪਾ ਦੇ ਕੌਮੀ ਉਪ-ਪ੍ਰਧਾਨ ਰਾਮ ਮਾਧਵ ਨੇ ਕਿਹਾ, " ਐਲਨ ਮਸਕ ਨੂੰ ਇਹ...

ਅਜੀਤ ਡੈਸਕ 09-10-2026

ਨਵੀਂ ਦਿੱਲੀ, 9 ਸਤੰਬਰ - 'ਐਕਸ' 'ਤੇ ਐਲਨ ਮਸਕ ਅਤੇ ਰਾਹੁਲ ਗਾਂਧੀ ਵਿਚਕਾਰ ਹੋਈ ਗੱਲਬਾਤ ਬਾਰੇ ਭਾਜਪਾ ਦੇ ਕੌਮੀ ਉਪ-ਪ੍ਰਧਾਨ ਰਾਮ ਮਾਧਵ ਨੇ ਕਿਹਾ, " ਐਲਨ ਮਸਕ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਕਿਸੇ 'ਬਨਾਨਾ ਰਿਪਬਲਿਕ' (ਕਮਜ਼ੋਰ ਜਾਂ ਅਸਥਿਰ ਦੇਸ਼) ਨਾਲ ਨਹੀਂ, ਸਗੋਂ ਇਕ ਅਜਿਹੇ ਵੱਡੇ ਦੇਸ਼ ਨਾਲ ਨਜਿੱਠ ਰਹੇ ਹਨ ਜਿਸ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਜਿਸ ਦੀ ਲੀਡਰਸ਼ਿਪ ਦਾ ਵਿਸ਼ਵ ਪੱਧਰ 'ਤੇ ਸਨਮਾਨ ਹੈ। ਤੁਹਾਨੂੰ ਵੀ ਇਸ ਦੇਸ਼ ਅਤੇ ਇਸ ਦੀ ਲੀਡਰਸ਼ਿਪ ਪ੍ਰਤੀ ਸਤਿਕਾਰਯੋਗ ਰਵੱਈਆ ਅਪਣਾਉਣਾ ਚਾਹੀਦਾ ਹੈ। ਇੱਥੇ ਸਪੈਕਟ੍ਰਮ ਦੀ ਵੰਡ ਲਈ ਇਕ ਉਚਿਤ ਅਤੇ ਗੈਰ-ਵਿਤਕਰੇ ਵਾਲੀ ਪ੍ਰਣਾਲੀ ਮੌਜੂਦ ਹੈ। ਮਿਸਟਰ ਮਸਕ ਸਾਡੇ ਕੁਝ ਨੇਤਾਵਾਂ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ 'ਓਲੀਗਾਰਕ' (ਧਨਾਢ ਵਰਗ ਜਾਂ ਕੁਝ ਲੋਕਾਂ ਦੇ ਹੱਥਾਂ ਵਿਚ ਸੱਤਾ ਰੱਖਣ ਵਾਲੇ) ਕਹਿ ਰਹੇ ਸਨ। ਸਟਾਰਲਿੰਕ ਦੇ ਨਾਲ-ਨਾਲ ਜੀਓ ਅਤੇ ਏਅਰਟੈੱਲ ਵੀ ਉਡੀਕ ਕਰ ਰਹੇ ਹਨ। ਭਾਰਤ ਸਰਕਾਰ ਬਿਲਕੁਲ ਨਿਰਪੱਖ ਢੰਗ ਨਾਲ ਸਹੀ ਸਮੇਂ 'ਤੇ ਆਪਣਾ ਫ਼ੈਸਲਾ ਲਵੇਗੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਜੋ ਪਹਿਲਾਂ ਹਮੇਸ਼ਾ ਸਾਡੇ 'ਤੇ ਅਮਰੀਕੀ ਲੀਡਰਸ਼ਿਪ ਜਾਂ ਮਸਕ ਅੱਗੇ ਸਮਰਪਣ ਕਰਨ ਦੇ ਦੋਸ਼ ਲਗਾਉਂਦੇ ਸਨ, ਅੱਜ ਉਹ  ਐਲਨ ਮਸਕ ਦੇ ਪੱਖ ਦੇ ਵੱਡੇ ਸਮਰਥਕ ਬਣ ਗਏ ਹਨ। ਪੂਰਾ ਦੇਸ਼ ਇਹ ਜਾਣਨਾ ਚਾਹੇਗਾ ਕਿ ਰਾਤੋ-ਰਾਤ ਅਜਿਹਾ ਕੀ ਹੋ ਗਿਆ। ਉਨ੍ਹਾਂ ਨੂੰ ਦੇਸ਼ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਜਿੱਥੋਂ ਤੱਕ ਸਪੈਕਟ੍ਰਮ ਦੇ ਮੁੱਦੇ ਦਾ ਸਵਾਲ ਹੈ, ਅਸੀਂ ਦੇਖਿਆ ਹੈ ਕਿ ਯੂਪੀਏ ਸਰਕਾਰ ਦੌਰਾਨ ਉਨ੍ਹਾਂ ਦੇ ਨੇਤਾ ਸਪੈਕਟ੍ਰਮ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸ਼ਾਮਿਲ ਸਨ। ਸਪੈਕਟ੍ਰਮ ਨੂੰ ਬੇਤਰਤੀਬੇ ਢੰਗ ਨਾਲ ਵੇਚਿਆ ਗਿਆ ਸੀ, ਜਿਸ ਕਾਰਨ ਭ੍ਰਿਸ਼ਟਾਚਾਰ ਦੇ ਵੱਡੇ ਦੋਸ਼ ਲੱਗੇ ਸਨ। ਇਹ ਮੋਦੀ ਸਰਕਾਰ ਹੈ। ਇੱਥੇ ਸਭ ਕੁਝ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਹੋਵੇਗਾ।"

ਪਿਛਲੀ ਖ਼ਬਰ ਐਲ.ਪੀ.ਯੂ. ਹਿੰਸਾ ਮਾਮਲੇ ’ਚ ਵੱਡਾ ਖ਼ੁਲਾਸਾ, ਪਹਿਲੇ ਸਾਲ ਦੀ ਵਿਦਿਆਰਥਣ ਨੇ ਰੈੱਡਿਟ 'ਤੇ ਦੋ ਵਾਰ ਪੋਸਟ ਕੀਤੀ ਸਾਂਝੀ ਅਗਲੀ ਖ਼ਬਰ ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਦੇ ਖਿਲਾਫ਼ ਲਾਇਆ ਧਰਨਾ