09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦਾ 34ਵਾਂ ਸ਼ਹੀਦੀ ਸਮਾਗਮ ਕਰਾਇਆ ਗਿਆ

ਜੰਡਿਆਲਾ ਗੁਰੂ (ਅੰਮ੍ਰਿਤਸਰ), 9 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)- 1984 ਵਿਚ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ...

ਅਜੀਤ ਡੈਸਕ 09-10-2026

ਜੰਡਿਆਲਾ ਗੁਰੂ (ਅੰਮ੍ਰਿਤਸਰ), 9 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)- 1984 ਵਿਚ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਨ ਵਾਲੀ ਭਾਰਤੀ ਫੌਜ ਦੇ ਮੁਖੀ ਜਨਰਲ ਏ ਕੇ ਵੈਦਿਆ (ਅਰੁਨ ਕੁਮਾਰ) ਨੂੰ ਗੋਲੀਆਂ ਨਾਲ ਮਾਰ ਕੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦਾ ਬਦਲਾ ਲੈਂਦੇ ਹੋਏ ਹੱਸ ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦਾ 34ਵਾਂ ਸ਼ਹੀਦੀ ਸਮਾਗਮ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਪਿੰਡ ਗਦਲੀ (ਬਲਾਕ ਜੰਡਿਆਲਾ ਗੁਰੂ)  ਵਿਖੇ ਕਰਾਇਆ ਗਿਆ।

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਗ੍ਰਹਿ ਵਿਖੇ ਪਰਸੋਂ ਤੋਂ ਪ੍ਰਾਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਸਵੇਰੇ ਪਾਉਣ ਉਪਰੰਤ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਯਾਦ ਵਿਚ ਬਣੇ ਯਾਦਗਾਰੀ ਗੇਟ ਨੇੜੇ ਖੁੱਲੇ ਪੰਡਾਲ ਵਿਚ ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਜਥਿਆਂ ਨੇ ਕੀਰਤਨ ਕੀਤਾ । ਕਥਾਵਾਚਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲਿਆਂ ਨੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਢਾਡੀ ਜਥਾ ਗਿਆਨੀ ਸੁਰਜੀਤ ਸਿੰਘ ਪਾਰਸ ਨੇ ਸ਼ਹੀਦਾਂ ਦੀਆਂ ਵਾਰਾਂ ਗਾਇਨ ਕੀਤੀਆਂ। 

ਇਸ ਮੌਕੇ ਬਾਪੂ ਤਰਸੇਮ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ, ਗਿਆਨੀ ਰਾਜਦੀਪ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਭਾਈ ਜਸਵੀਰ ਸਿੰਘ ਰੋਡੇ, ਭਾਈ ਇਮਾਨ ਸਿੰਘ ਮਾਨ, ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਗਿਆਨੀ ਭੁਪਿੰਦਰ ਸਿੰਘ ਗਦਲੀ ਕਥਾ ਵਾਚਕ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਸੂਰਬੀਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਸਿੱਖ ਕੌਮ ਦੇ ਅਣਮੁੱਲੇ ਹੀਰੇ ਹਨ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਦੁਬਾਰਾ ਸਿੱਖ ਕੌਮ ਦੇ ਸਿਰ 'ਤੇ ਰੱਖਿਆ ਅਤੇ ਪਾਪੀਆਂ ਨੂੰ ਸੋਧਿਆ। ਉਨ੍ਹਾਂ ਕਿਹਾ ਕਿ ਭਾਈ ਜ਼ਿੰਦਾ ਸੁੱਖਾ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਫੌਜ ਦੇ ਮੁਖੀ ਨੂੰ ਉੱਥੇ ਜਾ ਕੇ ਸੋਧਿਆ ਜਿੱਥੇ ਚਿੜੀ ਵੀ ਨਹੀਂ ਫੜਕਦੀ ਅਤੇ ਕੌਮ ਇਨ੍ਹਾਂ ਤੇ ਹਮੇਸ਼ਾਂ ਹੀ ਮਾਣ ਕਰਦੀ ਰਹੇਗੀ।

ਪਿਛਲੀ ਖ਼ਬਰ ਪਟਿਆਲਾ 'ਚ ਥਾਂ-ਥਾਂ ਸਿਆਸੀ ਫਲੈਕਸ, ਕਾਰਵਾਈ ਕਿੱਥੇ ? ਅਗਲੀ ਖ਼ਬਰ ਕੌਣ ਸਨ ਬਾਬਾ ਸੰਗ ਜੀ? ਜਾਣੋ ਗੁਰੂ ਅਰਜਨ ਦੇਵ ਜੀ ਦੇ ਸੇਵਕ ਦਾ ਇਤਿਹਾਸ