10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਇਲਾਜ ਦੌਰਾਨ ਸਾਬਕਾ ਸਰਪੰਚ ਦੀ ਮੌਤ, 1 ਅਗਸਤ ਨੂੰ ਸਾਬਕਾ ਸੈਨਿਕ ਨੇ ਗੋਲੀ ਮਾਰੀ

ਮਾਜਰੀ, 10 ਅਕਤੂਬਰ- ਬਲਾਕ ਮਾਜਰੀ ਦੇ ਅਧੀਨ ਆਉਣ ਵਾਲੇ ਸਿਆਲਬਾ ਪਿੰਡ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਾਬਕਾ ਸਰਪੰਚ ਰਜਨੀਸ਼ ਕੁਮਾਰ ਉਰਫ਼ ਬੋਧਾ, ਜੋ ਕਿ ਲਗਭਗ ਦੋ ਮਹੀਨੇ ਪਹਿਲਾਂ ਇਕ ਸਾਬਕਾ ਸੈਨਿਕ ਦੁਆਰਾ ਚਲਾਈ ਗਈ ਗੋਲੀ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ।

ਅਜੀਤ ਡੈਸਕ 10-10-2026

ਮਾਜਰੀ, 10 ਅਕਤੂਬਰ (ਭੁਪਿੰਦਰ ਬੱਬਰ)- ਬਲਾਕ ਮਾਜਰੀ ਦੇ ਅਧੀਨ ਆਉਣ ਵਾਲੇ ਸਿਆਲਬਾ ਪਿੰਡ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਾਬਕਾ ਸਰਪੰਚ ਰਜਨੀਸ਼ ਕੁਮਾਰ ਉਰਫ਼ ਬੋਧਾ, ਜੋ ਕਿ ਲਗਭਗ ਦੋ ਮਹੀਨੇ ਪਹਿਲਾਂ ਇਕ ਸਾਬਕਾ ਸੈਨਿਕ ਦੁਆਰਾ ਚਲਾਈ ਗਈ ਗੋਲੀ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ, ਨੇ ਅੰਤ ਵਿਚ ਪੀ.ਜੀ.ਆਈ. ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਉਹ ਪੀ.ਜੀ.ਆਈ. ਵਿਚ ਲਗਾਤਾਰ ਇਲਾਜ ਅਧੀਨ ਸੀ, ਪਰ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 1 ਅਗਸਤ ਦੀ ਸ਼ਾਮ ਨੂੰ ਵਾਪਰੀ। ਸਾਬਕਾ ਸਰਪੰਚ ਰਜਨੀਸ਼ ਕੁਮਾਰ ਆਪਣੀ ਦੁਕਾਨ ਦੇ ਬਾਹਰ ਬੈਠਾ ਸੀ, ਜਦੋਂ ਉਸੇ ਪਿੰਡ ਦੇ ਇਕ ਸਾਬਕਾ ਸੈਨਿਕ ਮਹਿੰਦਰ ਸਿੰਘ ਨੇ ਦੁਕਾਨ ਵਿਚ ਦਾਖਲ ਹੋ ਕੇ ਉਸ ਨੂੰ ਗੋਲੀ ਮਾਰ ਦਿੱਤੀ। ਹਮਲੇ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਦੁਕਾਨਦਾਰਾਂ ਨੇ ਉਸ ਨੂੰ ਪੀ.ਜੀ.ਆਈ. ਹਸਪਤਾਲ ਪਹੁੰਚਾਇਆ, ਜਿੱਥੇ ਉਹ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ।

ਅੰਤਿਮ ਸੰਸਕਾਰ ਕੱਲ੍ਹ ਹੋਵੇਗਾ। ਘਟਨਾ ਤੋਂ ਤੁਰੰਤ ਬਾਅਦ, ਪੁਲਿਸ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਦੋਸ਼ੀ, ਇਕ ਸਾਬਕਾ ਸੈਨਿਕ ਨੂੰ ਹਿਰਾਸਤ ਵਿਚ ਲੈ ਲਿਆ। ਸਾਬਕਾ ਸਰਪੰਚ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪੁਲਿਸ ਨੇ ਮਾਮਲੇ ਵਿੱਚ ਹੋਰ ਧਾਰਾਵਾਂ ਜੋੜ ਦਿੱਤੀਆਂ ਹਨ। ਰਿਪੋਰਟਾਂ ਅਨੁਸਾਰ, ਸਾਬਕਾ ਸਰਪੰਚ ਦਾ ਅੰਤਿਮ ਸੰਸਕਾਰ ਕੱਲ੍ਹ ਸਵੇਰੇ ਫਤਿਹਪੁਰ ਸਿਆਲਬਾ ਪਿੰਡ ਵਿੱਚ ਹੋਵੇਗਾ।

ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਅਭਿਜੀਤ ਦੀਪਕੇ, ਆਸ਼ੂਤੋਸ਼ ਰਾਂਕਾ ਤੇ ਸੌਰਵ ਦਾਸ ਨੂੰ ਕੀਤਾ ਡਿਟੇਨ ਅਗਲੀ ਖ਼ਬਰ ਦੇਸ਼ ਵਿਚ ਅਰਾਜਕਤਾ ਤੇ ਅਸ਼ਾਂਤੀ ਫੈਲਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼- ਨਿਤਿਨ ਨਬੀਨ