10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਮਨੀਸ਼ ਸਿਸੋਦੀਆ ਸਮੇਤ 'ਆਪ' ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ

ਚੰਡੀਗੜ੍ਹ, 10 ਅਕਤੂਬਰ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਪੰਜਾਬ ਵਲੋਂ ਚੰਡੀਗੜ੍ਹ ਦੇ ਸੈਕਟਰ 17 ਵਿਖੇ ਚੋਣ ਕਮਿਸ਼ਨ ਦੇ ਦਫਤਰ ਦੇ ਨੇੜੇ ਵੋਟ ਚੋਰੀ ਦੇ ਸਿਲਸਿਲੇ ਵਿਚ ਧਰਨਾ ਦਿੱਤਾ ਗਿਆ।ਇਸ ਦੌਰਾਨ ਆਮ ਆਦਮੀ...

ਅਜੀਤ ਡੈਸਕ 10-10-2026

ਚੰਡੀਗੜ੍ਹ, 10 ਅਕਤੂਬਰ (ਅਜਾਇਬ ਸਿੰਘ ਔਜਲਾ) -  ਆਮ ਆਦਮੀ ਪਾਰਟੀ ਪੰਜਾਬ ਵਲੋਂ ਚੰਡੀਗੜ੍ਹ ਦੇ ਸੈਕਟਰ 17 ਵਿਖੇ ਚੋਣ ਕਮਿਸ਼ਨ ਦੇ ਦਫਤਰ ਦੇ ਨੇੜੇ ਵੋਟ ਚੋਰੀ ਦੇ ਸਿਲਸਿਲੇ ਵਿਚ ਧਰਨਾ ਦਿੱਤਾ ਗਿਆ।ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ 'ਆਪ' ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਸੈਂਕੜੇ ਆਮ ਆਦਮੀ ਦੇ ਪਾਰਟੀ ਦੇ ਆਗੂਆਂ ਤੇ ਮੰਤਰੀਆਂ ਨੂੰ ਸੀ.ਟੀ.ਯੂ ਦੀਆਂ ਬੱਸਾਂ ਵਿਚ ਬਿਠਾ ਕੇ ਜਦੋਂ ਪੁਲਿਸ ਸਟੇਸ਼ਨ ਲਜਾਇਆ ਜਾ ਰਿਹਾ ਸੀ ਤਦ ਵਰਕਰਾਂ ਵਲੋਂ ਗੱਡੀਆਂ ਨੂੰ ਰੋਕ ਕੇ ਖੂਬ ਨਾਅਰੇਬਾਜ਼ੀ ਕੀਤੀ ਗਈ। ਗੱਡੀਆਂ ਨੂੰ ਅੱਗੇ ਲਿਜਾਣ ਲਈ ਪੁਲਿਸ ਨੂੰ ਕਾਫੀ ਜ਼ੋਰ ਅਜ਼ਮਾਈ ਵੀ ਕਰਨੀ ਪਈ ।

ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਕੀਤੀ ਸ਼ਰਜੀਲ ਇਮਾਮ ਨੂੰ ਮਿਲੀ ਅੰਤਰਿਮ ਜ਼ਮਾਨਤ ਰੱਦ ਕਰਨ ਦੀ ਮੰਗ ਅਗਲੀ ਖ਼ਬਰ ਲੋਕਾਂ ਨੂੰ ਜਹਾਜ਼ ਤੋਂ ਉਤਰਦਿਆਂ ਹੀ ਗ੍ਰਿਫ਼ਤਾਰ ਕਰਨਾ ਬੇਮਿਸਾਲ ਡਰ ਨੂੰ ਦਰਸਾਉਂਦਾ ਹੈ - ਕੇਜਰੀਵਾਲ