11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬੇ-ਮੌਸਮੀ ਮੀਂਹ ਅਤੇ ਝੱਖੜ ਨੇ ਕਿਸਾਨਾ ਦੀ ਵਧਾਈ ਚਿੰਤਾ

ਰਾਮਾ ਮੰਡੀ (ਬਠਿੰਡਾ), 11 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਇਲਾਕੇ ਵਿਚ ਪਏ ਅੱਜ ਬੇ-ਮੌਸਮੀ ਮੀਂਹ ਅਤੇ ਤੇਜ਼ ਝੱਖੜ ਨੇ ਕਿਸਾਨਾਂ...

ਅਜੀਤ ਡੈਸਕ 11-10-2026

ਰਾਮਾ ਮੰਡੀ (ਬਠਿੰਡਾ), 11 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਇਲਾਕੇ ਵਿਚ ਪਏ ਅੱਜ ਬੇ-ਮੌਸਮੀ ਮੀਂਹ ਅਤੇ ਤੇਜ਼ ਝੱਖੜ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਇਸ ਸਮੇਂ ਝੋਨਾ, ਕਪਾਹ, ਨਰਮਾ, ਗੁਆਰੇ ਅਤੇ ਬਾਜਰੇ ਦੀ ਫ਼ਸਲ ਪੱਕੀ ਹੋਈ ਹੈ ਅਤੇ ਅੱਜ ਆਏ ਇਸ ਮੀਹ ਅਤੇ ਝੱਖੜ ਨੇ ਕਿਸਾਨਾਂ ਦੀ ਪੱਕੇ ਹੋਈ ਫ਼ਸਲ ਕਈ ਥਾਈ ਝੱਖੜ ਨਾਲ ਹੇਠਾਂ ਵਿਛਾ ਦਿੱਤੀ ਅਤੇ ਹੇਠਾਂ ਵਿਛੀ ਹੋਈ ਫ਼ਸਲ ਪਾਣੀ ਵਿਚ ਡੁੱਬਣ ਕਰਕੇ ਇਸ ਦੀ ਗੁਣਵਤਾ ਵੀ ਖ਼ਰਾਬ ਹੋਣ ਦਾ ਖਦਸ਼ਾ ਹੈ।

ਅਤੇ ਝਾੜ ਵੀ ਘਟੇਗਾ ਅਤੇ ਦੂਸਰਾ ਇਸ ਨੂੰ ਜੋ ਕੰਬਾਈਨ ਵਾਲੇ ਵੱਢਣਗੇ ਉਸ ਨਾਲ ਉਸ ਦਾ ਖ਼ਰਚਾ ਵੀ ਜਿਆਦਾ ਲੈਣਗੇ ਕਿਉਂਕਿ ਹੇਠਾਂ ਵਿਛੀ ਹੋਈ ਫ਼ਸਲ ਦਾ ਬੜਾਈ ਕਰਨ ਵਾਸਤੇ ਜ਼ਿਆਦਾ ਸਮਾਂ ਲੱਗਦਾ ਹੈ ਇਸ ਲਈ ਕਿਸਾਨਾਂ ਨੂੰ ਇਸ ਗੱਲ ਦਾ ਫਿਕਰ ਸਤਾ ਰਿਹਾ ਹੈ ਕਿ ਉੱਪਰੋਂ ਮੌਸਮ ਵਿਭਾਗ ਵਲੋਂ ਅਜੇ ਹੋਰ ਤਿੰਨ ਚਾਰ ਦਿਨ ਮੌਸਮ ਖ਼ਰਾਬ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ।

ਇਸ ਮੌਕੇ ਪਿੰਡ ਮਾਨਵਾਲਾ ਦੇ ਕਿਸਾਨ ਰਘਵੀਰ ਸਿੰਘ ਨੇ ਦੱਸਿਆ ਕਿ ਨਰਮੇ ਤੇ ਕਪਾਹ ਦੀ ਫ਼ਸਲ ਵੀ ਪੱਕ ਕੇ ਚਗਾਈ ਲਈ ਤਿਆਰ ਹੋਈ ਖੜੀ ਹੈ ਅਤੇ ਜੇਕਰ ਹੋਰ ਮੀਂਹ ਅਤੇ ਹਨੇਰੀ ਆਉਂਦਾ ਹੈ ਤਾਂ ਇਹ ਫ਼ਸਲ ਸਿੱਕਰੀਆਂ ਵਿਚੋਂ ਬਾਹਰ ਨਿਕਲ ਕੇ ਹੇਠਾਂ ਡਿੱਗ ਕੇ ਖ਼ਰਾਬ ਹੋ ਜਾਵੇਗੀ।

ਪਿਛਲੀ ਖ਼ਬਰ ਬਾਰਿਸ਼ ਕਾਰਨ ਝੋਨੇ ਦੀ ਫ਼ਸਲ ਦੇ ਨੁਕਸਾਨ ਤੋਂ ਬਾਅਦ ਐੱਸ. ਡੀ. ਐਮ. ਵਲੋਂ ਅਧਿਕਾਰੀਆਂ ਅਤੇ ਆੜ੍ਹਤੀਆ ਐਸੋਸੀਏਸ਼ਨ ਨਾਲ ਮੀ... ਅਗਲੀ ਖ਼ਬਰ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਵਰਕਰਾਂ ਨੇ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪਰਗਟ ਸਿੰਘ ਦੇ ਤਾਜਪੋਸ਼ੀ ਸਮਾਗਮ '...