11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮਲਿਕਾ ਹਾਂਡਾ ਨੇ ਸ਼ਤਰੰਜ ਮੁਕਾਬਲੇ ਵਿਚ ਜਿੱਤਿਆ ਕਾਂਸੀ ਦਾ ਤਗਮਾ

ਦਿੱਲੀ, 11 ਅਕਤੂਬਰ- ਮਲਿਕਾ ਹਾਂਡਾ ਨੇ 'ਏਸ਼ੀਆ ਪੈਸੀਫਿਕ ਡੈਫ ਮਲਟੀ-ਸਪੋਰਟ ਚੈਂਪੀਅਨਸ਼ਿਪ 2026' ਵਿਚ...

ਅਜੀਤ ਡੈਸਕ 11-10-2026

ਦਿੱਲੀ, 11 ਅਕਤੂਬਰ- ਮਲਿਕਾ ਹਾਂਡਾ ਨੇ 'ਏਸ਼ੀਆ ਪੈਸੀਫਿਕ ਡੈਫ ਮਲਟੀ-ਸਪੋਰਟ ਚੈਂਪੀਅਨਸ਼ਿਪ 2026' ਵਿਚ ਕਲਾਸਿਕ ਵਿਅਕਤੀਗਤ ਸ਼ਤਰੰਜ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ ਹੈ।

2015 ਵਿਚ ਆਪਣਾ ਸ਼ਤਰੰਜ ਦਾ ਸਫ਼ਰ ਸ਼ੁਰੂ ਕਰਨ ਤੋਂ ਲੈ ਕੇ ਹੁਣ ਤੱਕ, ਮਲਿਕਾ ਹਾਂਡਾ ਨੇ 'ਏਸ਼ੀਆ ਪੈਸੀਫਿਕ ਡੈਫ ਗੇਮਜ਼' ਅਤੇ 'ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ' ਵਿਚ ਕੁੱਲ ਮਿਲਾ ਕੇ ਆਪਣਾ 9ਵਾਂ ਤਗਮਾ ਹਾਸਲ ਕੀਤਾ ਹੈ।

ਵਿਅਕਤੀਗਤ ਕਲਾਸਿਕ ਸ਼ਤਰੰਜ ਵਿਚ ਮਿਲੇ ਕਾਂਸੀ ਦੇ ਤਗਮੇ ਬਾਰੇ ਗੱਲ ਕਰਦਿਆਂ, ਉਨ੍ਹਾਂ ਨੇ 3-4 ਘੰਟੇ ਚੱਲਣ ਵਾਲੀਆਂ ਖੇਡਾਂ ਲਈ ਲੋੜੀਂਦੇ ਸਬਰ (ਧੀਰਜ) 'ਤੇ ਜ਼ੋਰ ਦਿੱਤਾ ਅਤੇ ਆਪਣੇ ਸਮਰਥਨ ਲਈ SAI, AISCD ਅਤੇ ਆਪਣੇ ਕੋਚਾਂ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਏ.ਐਸ.ਆਈ. ਦਾ ਕਤਲ ਅਗਲੀ ਖ਼ਬਰ ਚੱਲਦੀ ਰੇਲ ਗੱਡੀ ਦਾ ਦਰਵਾਜ਼ਾ ਟੁੱਟ ਕੇ ਕਾਰ ’ਤੇ ਡਿੱਗਿਆ, ਇਕੋ ਪਰਿਵਾਰ ਦੇ 5 ਮੈਂਬਰ ਜ਼ਖ਼ਮੀ, 25 ਸਾਲਾ ਲੜਕੀ ਦੀ ਹਾਲਤ...