12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅੰਮ੍ਰਿਤਸਰ ਦੇ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ’ਚੋਂ ਅਸਾਲਟ ਬਰਾਮਦ

ਅਜਨਾਲਾ/ਰਾਜਾਸਾਂਸੀ, (ਅੰਮ੍ਰਿਤਸਰ), 12 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਕੰਬੋਅ ਦੀ ਪੁਲਿਸ ਵਲੋਂ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਲੁਹਾਰਕਾ ਰੋਡ ’ਤੇ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ਵਿਚੋਂ ਇਕ ਅਸਾਲਟ ਬਰਾਮਦ ਕੀਤੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ ਕੰਬੋਅ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਉਕਤ ਸਕੂਲ ਨੇੜਲੇ ਖਾਲੀ ਪਲਾਟਾਂ ਵਿਚੋਂ ਮਾਰੂ ਹਥਿਆਰ ਜਾਂ ਅਸਲਾ ਮਿਲ ਸਕਦਾ ਹੈ।

ਅਜੀਤ ਡੈਸਕ 12-10-2026

ਅਜਨਾਲਾ/ਰਾਜਾਸਾਂਸੀ, (ਅੰਮ੍ਰਿਤਸਰ), 12 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਕੰਬੋਅ ਦੀ ਪੁਲਿਸ ਵਲੋਂ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਲੁਹਾਰਕਾ ਰੋਡ ’ਤੇ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ਵਿਚੋਂ ਇਕ ਅਸਾਲਟ ਬਰਾਮਦ ਕੀਤੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ ਕੰਬੋਅ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਉਕਤ ਸਕੂਲ ਨੇੜਲੇ ਖਾਲੀ ਪਲਾਟਾਂ ਵਿਚੋਂ ਮਾਰੂ ਹਥਿਆਰ ਜਾਂ ਅਸਲਾ ਮਿਲ ਸਕਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਏ.ਐੱਸ.ਆਈ. ਸਰਵਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਅਤੇ ਮਿਲਟਰੀ ਇੰਟੈਲੀਜੈਂਸ ਦੇ ਕਰਮਚਾਰੀਆਂ ਵਲੋਂ ਸਾਂਝੇ ਤੌਰ ’ਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਖਾਲੀ ਪਲਾਟਾਂ ਵਿਚੋਂ ਪੀਲੇ ਰੰਗ ਦੇ ਲਿਫ਼ਾਫ਼ੇ ਵਿਚ ਲਪੇਟੀ ਹੋਈ ਇਕ ਅਸਾਲਟ ਬਰਾਮਦ ਹੋਈ, ਜਿਸ ਸੰਬੰਧੀ ਥਾਣਾ ਕੰਬੋਅ ਵਿਖੇ ਅਣ-ਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਹਥਿਆਰ ਉੱਥੇ ਛੱਡਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਮਾਮਲੇ ਦੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਚੋਣ ਕਮਿਸ਼ਨਰ ਖਿਲਾਫ਼ ਅੱਜ ਸੁਪਰੀਮ ਕੋਰਟ ਤੱਕ ਮਾਰਚ ਕਰਨਗੀਆਂ ਵਿਰੋਧੀ ਪਾਰਟੀਆਂ ਅਗਲੀ ਖ਼ਬਰ ਕੇਰਲਮ - ਕਾਰ ਅਤੇ ਸਕੂਟਰ ਦੀ ਟੱਕਰ ਚ ਤਿੰਨ ਵਿਦਿਆਰਥੀਆਂ ਦੀ ਮੌਤ