12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੁੱਖ ਚੋਣ ਕਮਿਸ਼ਨਰ ਕੋਲ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ - ਸਚਿਨ ਪਾਇਲਟ

ਨਵੀਂ ਦਿੱਲੀ, 12 ਅਕਤੂਬਰ - ਇੰਡੀਆ ਗੱਠਜੋੜ ਦੇ ਰੋਸ ਮਾਰਚ 'ਤੇ ਕਾਂਗਰਸ ਦੇ ਪੰਜਾਬ ਪ੍ਰਭਾਰੀ ਸਚਿਨ ਪਾਇਲਟ ਨੇ ਕਿਹਾ, "ਅੱਜ ਪੂਰਾ ਦੇਸ਼ ਸੜਕਾਂ 'ਤੇ ਹੈ। ਰਾਹੁਲ ਗਾਂਧੀ...

ਅਜੀਤ ਡੈਸਕ 12-10-2026

ਨਵੀਂ ਦਿੱਲੀ, 12 ਅਕਤੂਬਰ - ਇੰਡੀਆ ਗੱਠਜੋੜ ਦੇ ਰੋਸ ਮਾਰਚ 'ਤੇ ਕਾਂਗਰਸ ਦੇ ਪੰਜਾਬ ਪ੍ਰਭਾਰੀ ਸਚਿਨ ਪਾਇਲਟ ਨੇ ਕਿਹਾ, "ਅੱਜ ਪੂਰਾ ਦੇਸ਼ ਸੜਕਾਂ 'ਤੇ ਹੈ। ਰਾਹੁਲ ਗਾਂਧੀ ਅਤੇ ਮਲਿਕਅਰਜੁਨ ਖੜਗੇ ਦੀ ਅਗਵਾਈ ਹੇਠ ਦੇਸ਼ ਭਰ ਤੋਂ ਕਾਂਗਰਸੀ ਵਰਕਰ ਇੱਥੇ ਇਕੱਠੇ ਹੋਏ ਹਨ। ਸਾਡੀ ਸਾਰਿਆਂ ਦੀ ਸਿਰਫ਼ ਇਕੋ ਮੰਗ ਹੈ ਕਿ ਸੁਪਰੀਮ ਕੋਰਟ ਸਾਡੀ ਗੱਲ ਸੁਣੇ। ਮੁੱਖ ਚੋਣ ਕਮਿਸ਼ਨਰ ਨੇ ਜੋ ਕੀਤਾ ਹੈ, ਉਹ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਹੈ। ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਸਾਡੇ ਵਲੋਂ ਪੇਸ਼ ਕੀਤੇ ਗਏ 'ਵੋਟ ਚੋਰੀ' ਦੇ ਸਬੂਤ ਇਹ ਸਾਬਤ ਕਰਦੇ ਹਨ ਕਿ ਸਾਨੂੰ ਇਸ ਦੇਸ਼ ਵਿਚ ਲੋਕਤੰਤਰ ਨੂੰ ਬਚਾਉਣ ਲਈ ਲੜਾਈ ਲੜਨੀ ਪਵੇਗੀ। ਅਸੀਂ ਸ਼ਾਂਤੀਪੂਰਵਕ, ਗਾਂਧੀਵਾਦੀ ਤਰੀਕੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਪਰ ਪੁਲਿਸ ਨੌਜਵਾਨਾਂ ਦੀ ਕੁੱਟਮਾਰ ਕਰ ਰਹੀ ਹੈ। ਆਗੂਆਂ ਨੂੰ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ। ਇਹ ਗਲਤ ਹੈ। ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ ਤਾਂ ਜੋ ਸਹੀ ਕਦਮ ਚੁੱਕੇ ਜਾ ਸਕਣ। ਮੁੱਖ ਚੋਣ ਕਮਿਸ਼ਨਰ ਕੋਲ ਇਸ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ... ਇਹ ਸਰਕਾਰ ਆਪਣਾ ਬਚਾਅ ਕਰਨ ਲਈ ਪੁਲਿਸ ਨੂੰ ਅੱਗੇ ਕਰ ਰਹੀ ਹੈ..."।

 

ਪਿਛਲੀ ਖ਼ਬਰ ਫਾਜ਼ਿਲਕਾ ਦੀ ਦਾਣਾ ਮੰਡੀ ਵਿਚ ਮੀਂਹ ਕਾਰਨ ਝੋਨੇ ਦੇ ਨੁਕਸਾਨ ਦਾ ਬੀ.ਕੇ.ਯੂ. ਕਾਦੀਆਂ ਨੇ ਲਿਆ ਜਾਇਜ਼ਾ, ਕਿਸਾਨਾਂ ਲਈ ਮੁਆ... ਅਗਲੀ ਖ਼ਬਰ ਭਾਰਤ ਦਾ ਲੋਕਤੰਤਰ ਅਤੇ ਸੰਵਿਧਾਨ ਖਤਰੇ ਵਿਚ ਹਨ - ਇੰਡੀਆ ਗੱਠਜੋੜ ਦੇ ਰੋਸ ਮਾਰਚ 'ਤੇ ਡਾ. ਅਮਰ ਸਿੰਘ