12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਟਿਆਲਾ ਵਿਚ ਜ਼ੋਰਦਾਰ ਹੋਏ ਧਮਾਕੇ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ

ਰਾਜਪੁਰਾ (ਪਟਿਆਲਾ), 12 ਅਕਤੂਬਰ (ਰਣਜੀਤ ਸਿੰਘ)- ਅੱਜ ਦੇਰ ਰਾਤ ਕਰੀਬ 8 ਵਜੇ 56 ਮਿੰਟ ਦੇ ਇਕ ਜ਼ੋਰਦਾਰ ਧਮਾਕੇ...

ਅਜੀਤ ਡੈਸਕ 12-10-2026

ਰਾਜਪੁਰਾ (ਪਟਿਆਲਾ), 12 ਅਕਤੂਬਰ (ਰਣਜੀਤ ਸਿੰਘ)-  ਅੱਜ ਦੇਰ ਰਾਤ ਕਰੀਬ 8 ਵਜੇ 56 ਮਿੰਟ ਦੇ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਨਾਲ ਘਰਾਂ ਦੇ ਦਰਵਾਜ਼ੇ ਖਿੜਕੀਆਂ ਹਿੱਲਣ ਲੱਗ ਪਏ ਅਤੇ ਲੋਕ ਸਹਿਮ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਪਰ ਕਿਸੇ ਨੂੰ ਕੁੱਝ ਵੀ ਨਹੀਂ ਪਤਾ ਕਿ ਇਹ ਧਮਾਕਾ ਇੰਨ੍ਹਾਂ ਜ਼ੋਰ ਨਾਲ ਕਿੱਥੇ ਹੋਇਆ ਹੈ ਅਤੇ ਕਿਉਂ ਹੋਇਆ ਹੈ।

ਇਹਦੇ ਬਾਰੇ ਸਿਰਫ਼ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦਾ ਇਕ ਧਮਾਕਾ ਛੇ ਕੁ ਮਹੀਨੇ ਪਹਿਲਾਂ ਵੀ ਹੋਇਆ ਸੀ। ਇਸ ਜ਼ਬਰਦਸਤ ਹੋਏ ਧਮਾਕੇ ਦਾ ਕਿਸੇ ਨੂੰ ਕੁੱਝ ਨਹੀਂ ਪਤਾ। ਇਸ ਸਬੰਧੀ ਲੋਕ ਆਪਣੇ ਸਾਖੀ ਸਬੰਧੀਆਂ ਤੇ ਦੋਸਤਾਂ ਮਿੱਤਰਾਂ ਨੂੰ ਪੁੱਛ ਪ੍ਰਤੀਤ ਕਰ ਰਹੇ ਹਨ।

ਇਸ ਸਬੰਧੀ ਐਸ.ਡੀ.ਐਮ. ਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਧਮਾਕੇ ਬਾਰੇ ਕੁੱਝ ਨਹੀਂ ਪਤਾ ਪਰ ਉਹ ਪਤਾ ਕਰਕੇ ਦੱਸ ਸਕਦੇ ਹਨ। 

ਪਿਛਲੀ ਖ਼ਬਰ ਫਾਜ਼ਿਲਕਾ ਵਿਚ 10 ਰੁਪਏ ਪਿੱਛੇ ਨੌਜਵਾਨ ਦਾ ਕਤਲ! ਸੀਨੇ ਵਿਚ ਮਾਰਿਆ ਚਾਕੂ ਅਗਲੀ ਖ਼ਬਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਛੇ ਰਾਜਾਂ ਦੇ ਰਾਜਪਾਲ ਨਿਯੁਕਤ