ਜ਼ੀਰਕਪੁਰ (ਮੁਹਾਲੀ), 13 ਅਕਤੂਬਰ - ਜ਼ੀਰਕਪੁਰ ਵਿਚ ਪੈਂਦੇ ਬਲਟਾਣਾ ਦੇ ਵਧਾਵਾ ਨਗਰ ਨੇੜੇ ਜ਼ੀਰਕਪੁਰ-ਸ਼ਿਮਲਾ ਹਾਈਵੇਅ 'ਤੇ ਨੌਜਵਾਨ ਨੇ ਕਥਿਤ ਤੌਰ 'ਤੇ ਔਰਤ ਦੇ ਗਲੇ ਵਿਚੋਂ ਚੇਨ ਝਪਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਕੁੱਟਮਾਰ ਕਰ ਦਿੱਤੀ।
ਜਾਣਕਾਰੀ ਅਨੁਸਾਰ ਇਸ ਦੌਰਾਨ ਔਰਤ ਦੀ ਖੋਹੀ ਗਈ ਚੇਨ ਵੀ ਬਰਾਮਦ ਕਰ ਲਈ ਗਈ। ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕੁਝ ਲੋਕ ਕਥਿਤ ਸਨੈਚਰ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿਚ ਕਾਬੂ ਕੀਤੇ ਗਏ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਜਾਂਚ ਤੋਂ ਬਾਅਦ ਹੀ ਘਟਨਾ ਦੇ ਅਸਲ ਹਾਲਾਤ ਅਤੇ ਕਥਿਤ ਮੁਲਜ਼ਮ ਦੀ ਭੂਮਿਕਾ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।
ਤਾਜ਼ਾ ਖ਼ਬਰਾਂ
Free
ਔਰਤ ਦੀ ਚੇਨ ਝਪਟ ਕੇ ਭੱਜ ਰਹੇ ਨੌਜਵਾਨ ਨੂੰ ਲੋਕਾਂ ਨੇ ਕੀਤਾ ਕਾਬੂ
ਜ਼ੀਰਕਪੁਰ (ਮੁਹਾਲੀ), 13 ਅਕਤੂਬਰ - ਜ਼ੀਰਕਪੁਰ ਵਿਚ ਪੈਂਦੇ ਬਲਟਾਣਾ ਦੇ ਵਧਾਵਾ ਨਗਰ ਨੇੜੇ ਜ਼ੀਰਕਪੁਰ-ਸ਼ਿਮਲਾ ਹਾਈਵੇਅ 'ਤੇ ਨੌਜਵਾਨ ਨੇ ਕਥਿਤ ਤੌਰ 'ਤੇ ਔਰਤ ਦੇ ਗਲੇ ਵਿਚੋਂ ਚੇਨ ਝਪਟ ਕੇ ਭੱਜਣ...
ਅਜੀਤ ਡੈਸਕ
13-10-2026