13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨਿਸ਼ਾਨ-ਏ-ਸਿੱਖੀ, ਐੱਨ.ਡੀ.ਏ. ਵਿੰਗ ਦੇ 37 ਵਿਦਿਆਰਥੀਆਂ ਨੇ ਐੱਨ.ਡੀ.ਏ. ਦੀ ਲਿਖਤੀ ਪ੍ਰੀਖਿਆ ਕੀਤੀ ਪਾਸ

ਖਡੂਰ ਸਾਹਿਬ (ਤਰਨਤਾਰਨ), 13 ਅਕਤੂਬਰ- ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਨਿਸ਼ਾਨ-ਏ-ਸਿੱਖੀ ਐੱਨ.ਡੀ.ਏ.ਵਿੰਗ...

ਅਜੀਤ ਡੈਸਕ 13-10-2026

ਖਡੂਰ ਸਾਹਿਬ (ਤਰਨਤਾਰਨ), 13 ਅਕਤੂਬਰ- ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਨਿਸ਼ਾਨ-ਏ-ਸਿੱਖੀ ਐੱਨ.ਡੀ.ਏ.ਵਿੰਗ ਖਡੂਰ ਸਾਹਿਬ ਦੇ 37 ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਜੋ ਕਿ ਯੂ.ਪੀ.ਐੱਸ.ਸੀ. ਦੁਆਰਾ ਆਯੋਜਿਤ ਕੀਤੀ ਜਾਂਦੀ ਹੈ। ਇਹ ਪ੍ਰੀਖਿਆ 13 ਸਤੰਬਰ 2026 ਨੂੰ ਹੋਈ ਜਿਸ ਦਾ ਨਤੀਜਾ 09 ਅਕਤੂਬਰ 2026 ਨੂੰ ਆਇਆ। ਇਨ੍ਹਾਂ ਵਿਦਿਆਰਥੀਆਂ ਵਿਚ 04 ਲੜਕੀਆਂ 27  ਲੜਕੇ 11ਵੇਂ ਕੋਰਸ ਦੇ,  05 ਲੜਕੇ 10ਵੇਂ ਕੋਰਸ ਦੇ,  01 ਲੜਕਾ 9ਵੇਂ ਕੋਰਸ ਦਾ ਸ਼ਾਮਿਲ ਹੈ।  ਸਾਰੇ ਵਿਦਿਆਰਥੀ ਹੁਣ ਐੱਸ.ਐੱਸ.ਬੀ. ਦੀ ਇੰਟਰਵਿਊ ਲਈ ਜਾਣਗੇ ਜੋ ਕਿ ਚੋਣ ਲਈ ਅਗਲਾ ਕਦਮ ਹੈ। ਇਹ ਨਿਸ਼ਾਨ-ਏ-ਸਿੱਖੀ ਸੰਸਥਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿਉਂਕਿ ਇਹ ਮੁਕਾਬਲਾ ਬਹੁਤ ਸਖ਼ਤ ਹੁੰਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਮਾਪਿਆਂ ਅਤੇ ਅਧਿਆਪਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦਿਆਂ ਸਫ਼ਲਤਾ ਹਾਸਲ ਕੀਤੀ ਹੈ। ਜਿਕਰਯੋਗ ਹੈ ਕਿ ਹੁਣ ਤੱਕ ਸੰਸਥਾ ਦੇ 35 ਵਿਦਿਆਰਥੀ ਵੱਖ-ਵੱਖ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
        ਮੇਜਰ ਜਨਰਲ ਬਲਵਿੰਦਰ ਸਿੰਘ (ਵੀ.ਐੱਸ.ਐੱਮ.) (ਸੇਵਾਮੁਕਤ) ਡਾਇਰੈਕਟਰ, ਐੱਨ.ਡੀ.ਏ ਵਿੰਗ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਪੂਰੇ ਭਾਰਤ ਵਿਚੋਂ ਲਗਭਗ ਪੰਜ ਤੋਂ ਛੇ ਲੱਖ ਵਿਦਿਆਰਥੀ ਪ੍ਰੀਖਿਆ ਕੇਂਦਰ ਵਿਚ ਬੈਠਦੇ ਹਨ ਜਿਨ੍ਹਾਂ ਵਿਚੋਂ ਅੱਠ ਹਜ਼ਾਰ ਵਿਦਿਆਰਥੀ ਸਫ਼ਲ ਹੁੰਦੇ ਹਨ, ਉਨ੍ਹਾਂ ਵਿਚੋਂ 37 ਵਿਦਿਆਰਥੀ ਨਿਸ਼ਾਨ-ਏ-ਸਿੱਖੀ ਸੰਸਥਾ ਦੇ ਪਾਸ ਹੋਏ ਹਨ। ਇਸ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੇ ਐੱਨ.ਐੱਸ.ਆਈ.ਐੱਸ.ਟੀ. (ਐੱਨ.ਡੀ.ਏ. ਵਿੰਗ) ਵਿਖੇ ਚੋਣ ਅਤੇ ਸਿਖਲਾਈ ਦਾ ਜ਼ਿਕਰ ਕਰਦਿਆਂ ਇਸ ਸੰਬੰਧੀ ਪ੍ਰਕਿਰਿਆ ਬਾਰੇ ਦੱਸਿਆ।  ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਸਥਾ ਵਿਚ ਨਵੇਂ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ ਚੱਲ ਰਹੀ ਹੈ, ਜਿਸ ਦੀ ਆਖਰੀ ਮਿਤੀ  19 ਦਸੰਬਰ 2026 ਹੈ  ਅਤੇ 20 ਦਸੰਬਰ 2026 ਨੂੰ ਲਿਖਤੀ ਇਮਤਿਹਾਨ ਹੋਵੇਗਾ, ਚਾਹਵਾਨ ਲੜਕੇ ਅਤੇ ਲੜਕੀਆਂ ਰਜਿਸਟ੍ਰੇਸ਼ਨ ਕਰਵਾ ਸਕਦੇ/ਸਕਦੀਆਂ ਹਨ। ਬਾਬਾ ਸੇਵਾ ਸਿੰਘ ਜੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਅਤੇ ਐੱਸ.ਐੱਸ.ਬੀ. ਦੀ ਇੰਟਰਵਿਊ ਲਈ ਸਖ਼ਤ ਮਿਹਨਤ ਕਰਨ ਅਤੇ ਪਰਮਾਤਮਾ ਦਾ ਸਦਾ ਨਾਮ ਜਪਦੇ ਰਹਿਣ ਲਈ ਪ੍ਰੇਰਿਆ। 

ਪਿਛਲੀ ਖ਼ਬਰ ਅੱਜ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਦਾ ਸੁਭਾਗ ਪ੍ਰਾਪਤ ਹੋਇਆ - ਮ... ਅਗਲੀ ਖ਼ਬਰ ਗੁਰਤੇਜ ਸਿੰਘ ਝਨੇੜੀ ਮੁੜ ਬਣੇ ਭਾਜਪਾ ਪੰਜਾਬ ਦੇ ਟਰਾਂਸਪੋਰਟ ਸੈੱਲ ਦੇ ਕਨਵੀਨਰ