13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਗੁਰਦੁਆਰਾ ਬਾਬਾ ਕਪੂਰ ਸਿੰਘ (ਸੜਕ ਵਾਲਾ) ਲੋਪੋਕੇ ਦੇ ਦੀਵਾਨ ਹਾਲ ਦੀ ਕਾਰ ਸੇਵਾ ਲਈ 2 ਲੱਖ ਰੁਪਏ ਦਾ ਚੈੱਕ ਭੇਂਟ

ਚੋਗਾਵਾਂ/ਅੰਮ੍ਰਿਤਸਰ, 13 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਗੁਰਦੁਆਰਾ ਬਾਬਾ ਕਪੂਰ ਸਿੰਘ ਸੜਕ ਵਾਲਾ, ਲੋਪੋਕੇ ਵਿਖੇ...

ਅਜੀਤ ਡੈਸਕ 13-10-2026

ਚੋਗਾਵਾਂ/ਅੰਮ੍ਰਿਤਸਰ, 13 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਗੁਰਦੁਆਰਾ ਬਾਬਾ ਕਪੂਰ ਸਿੰਘ ਸੜਕ ਵਾਲਾ, ਲੋਪੋਕੇ ਵਿਖੇ ਅੱਜ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਹਾਜ਼ਰੀ ਭਰੀ ਗਈ। ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੀ ਚੱਲ ਰਹੀ ਕਾਰ ਸੇਵਾ ਵਿਚ ਹਿੱਸਾ ਪਾਉਂਦਿਆਂ 2 ਲੱਖ ਰੁਪਏ ਦਾ ਚੈੱਕ ਬਾਬਾ ਜਰਨੈਲ ਸਿੰਘ ਨੂੰ ਭੇਂਟ ਕੀਤਾ।

ਇਸ ਮੌਕੇ ਸੋਨੀਆ ਮਾਨ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਵਿਚ ਯੋਗਦਾਨ ਪਾਉਣਾ ਉਨ੍ਹਾਂ ਲਈ ਵੱਡੇ ਭਾਗਾਂ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਸਾਡੇ ਸਮਾਜ ਨੂੰ ਇੱਕਜੁੱਟਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੇ ਹਨ ਅਤੇ ਦੀਵਾਨ ਹਾਲ ਦੀ ਇਸ ਚੱਲ ਰਹੀ ਕਾਰ ਸੇਵਾ ਨੂੰ ਸੰਗਤਾਂ ਦੇ ਸਹਿਯੋਗ ਨਾਲ ਜਲਦੀ ਮੁਕੰਮਲ ਕਰਵਾਇਆ ਜਾਵੇਗਾ। ਗੁਰਦੁਆਰਾ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਸੋਨੀਆ ਮਾਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਵਿਰਸਾ ਸਿੰਘ ਸ਼ਾਹ, ਕਸ਼ਮੀਰ ਸਿੰਘ, ਦੀਪ ਜੇਸੀਬੀ ਵਾਲਾ, ਰਜਿੰਦਰ ਸਿੰਘ ਭੁੱਲਰ, ਸਾਹਿਬ ਸਿੰਘ ਨੰਬਰਦਾਰ, ਸਤਬੀਰ ਸਿੰਘ, ਡਾਕਟਰ ਅਮਰ ਸਿੰਘ, ਪਲਵਿੰਦਰ ਸਿੰਘ, ਮਹਿੰਦਰ ਸਿੰਘ ਸ਼ੈਲਰ ਵਾਲਾ, ਗੁਰਦੀਪ ਸਿੰਘ ਪ੍ਰਧਾਨ, ਬਾਬਾ ਬਲਜਿੰਦਰ ਸਿੰਘ, ਗੁਲਜਾਰ ਸਿੰਘ ਪਹੂਲਾ, ਸਾਬਕਾ ਸਰਪੰਚ ਅਮਰਦੀਪ ਸਿੰਘ ਅਤੇ ਆਲਮ ਸਿੰਘ ਲੋਪੋਕੇ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ 'ਤੇ ਗੋਲੀ ਚਲਾ ਕੇ ਮਾਰ ਦੇਣ ਦੀ ਘਟਨਾ ਬਹੁਤ ਹੀ ਨਿੰਦਣਯੋਗ- ਸੁਖਪਾਲ ਸਿੰਘ ਖਹਿਰਾ ਅਗਲੀ ਖ਼ਬਰ ਪਠਾਨਕੋਟ ਪੁਲਿਸ ਵਲੋਂ ਵੱਡੀ ਕਾਰਵਾਈ, ਦੋ ਮੁਲਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ