14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੇਵਾ ਦੇ ਪੁੰਜ ਸੰਤ ਬਾਬਾ ਕਸ਼ਮੀਰਾ ਸਿੰਘ ਕੱਥੂ ਨੰਗਲ ਵਾਲੇ ਪੰਜਾਂ ਤੱਤਾਂ 'ਚ ਹੋਏ ਵਲੀਨ

ਕੱਥੂ ਨੰਗਲ (ਅੰਮ੍ਰਿਤਸਰ), 14 ਫਰਵਰੀ (ਦਲਵਿੰਦਰ ਸਿੰਘ ਰੰਧਾਵਾ) - ਬਾਲ ਅਵਸਥਾ ਵਿਚ ਕਾਰ ਸੇਵਾ ਨੂੰ ਸਮਰਪਿਤ ਸਵਰਗੀ ਸੰਤ ਬਾਬਾ ਪ੍ਰੇਮ ਸਿੰਘ ਕੱਥੂ ਨੰਗਲ...

ਅਜੀਤ ਡੈਸਕ 14-10-2026

ਕੱਥੂ ਨੰਗਲ (ਅੰਮ੍ਰਿਤਸਰ), 14 ਫਰਵਰੀ (ਦਲਵਿੰਦਰ ਸਿੰਘ ਰੰਧਾਵਾ) - ਬਾਲ ਅਵਸਥਾ ਵਿਚ ਕਾਰ ਸੇਵਾ ਨੂੰ ਸਮਰਪਿਤ ਸਵਰਗੀ ਸੰਤ ਬਾਬਾ ਪ੍ਰੇਮ ਸਿੰਘ ਕੱਥੂ ਨੰਗਲ ਵਾਲਿਆਂ ਨਾਲ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਵਿਖੇ ਅਥਾਹ ਸੇਵਾ ਕਰਨ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਵਾਲੇ ਅੱਜ ਪੰਜ ਤੱਤਾਂ ਵਿਚ ਵਲੀਨ ਹੋ ਗਏ। ਜਾਣਕਾਰੀ ਮੁਤਾਬਕ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਜੋ ਕਿ ਬਾਲ ਅਵਸਥਾ ਵਿਚ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਵਿਖੇ ਸੇਵਾ ਨੂੰ ਸਮਰਪਿਤ ਕਾਰ ਸੇਵਾ ਨਿਭਾਉਂਦੇ ਰਹੇ ਅਤੇ ਇੱਥੇ ਗੁਰੂ ਘਰ ਵਿਖੇ ਉਮ੍ਹਾਂ ਨੇ ਗਜਾ ਕਰਕੇ ਕਾਰ ਸੇਵਾ ਦੀ ਡਿਊਟੀ ਨਿਭਾਈ। ਅੱਜ ਸ਼ਾਮ ਨੂੰ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕਥੂ ਨੰਗਲ ਵਿਖੇ ਉਨ੍ਹਾਂ ਦਾ ਨਿੱਜ ਅਸਥਾਨ ਵਿਖੇ ਦਿਹਾਂਤ ਹੋ ਗਿਆ। ਕੱਥੂ ਨੰਗਲ ਦੇ ਕੁਝ ਲੋਕਾਂ ਨੇ ਇਨ੍ਹਾਂ ਵਲੋਂ ਸਵੇਰ ਤੋਂ ਹੀ ਬਾਹਰ ਨਾ ਆਉਣ ਕਰਕੇ ਭਾਲ ਕੀਤੀ ਤਾਂ ਜਦੋਂ ਉਨ੍ਹਾਂ ਦਾ ਕਮਰਾ ਖੋਲ੍ਹਿਆ ਗਿਆ, ਜਿਸ ਦੌਰਾਨ ਉਹ ਦੇਹ ਦਾ ਤਿਆਗ ਕਰ ਚੁੱਕੇ ਸਨ।  ਦੇਹ ਦਾ ਸਸਕਾਰ ਅੱਜ ਕੱਥੂਨੰਗਲ ਵਿਖੇ ਕੀਤਾ ਜਾਵੇਗਾ।

ਪਿਛਲੀ ਖ਼ਬਰ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ’ਤੇ ਪ੍ਰਤੀਕਿਰਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਨੇ ਡੋਰ ਟੂ ਡੋਰ ਰਾਬਤਾ ਕੀਤਾ ਸ਼ੁਰੂ