14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਫਗਵਾੜਾ ’ਚ ਜਿਊਲਰ ਤੋਂ ਪਿਸਤੌਲ ਦੀ ਨੋਕ ’ਤੇ ਲੱਖਾਂ ਰੁਪਏ ਦੀ ਲੁੱਟ

ਫਗਵਾੜਾ (ਕਪੂਰਥਲਾ), 14 ਅਕਤੂਬਰ (ਹਰਜੋਤ ਸਿੰਘ ਚਾਨਾ) - ਫਗਵਾੜਾ ਦੇ ਪਲਾਹੀ ਰੋਡ ’ਤੇ ਬੁੱਧਵਾਰ ਸ਼ਾਮ ਹਥਿਆਰਬੰਦ ਲੁਟੇਰਿਆਂ ਨੇ ਇਕ ਜਿਊਲਰ...

ਅਜੀਤ ਡੈਸਕ 14-10-2026

ਫਗਵਾੜਾ (ਕਪੂਰਥਲਾ), 14 ਅਕਤੂਬਰ (ਹਰਜੋਤ ਸਿੰਘ ਚਾਨਾ) - ਫਗਵਾੜਾ ਦੇ ਪਲਾਹੀ ਰੋਡ ’ਤੇ ਬੁੱਧਵਾਰ ਸ਼ਾਮ ਹਥਿਆਰਬੰਦ ਲੁਟੇਰਿਆਂ ਨੇ ਇਕ ਜਿਊਲਰ ਤੇ ਮਨੀਚੇਂਜਰ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨਾ ਲੁੱਟ ਲਿਆ। ਲੁਟੇਰਿਆਂ ਨੇ ਪੀੜਤ ਨੂੰ ਪਿਸਤੌਲ ਦਿਖਾ ਕੇ ਡਰਾਇਆ ਅਤੇ ਦਾਤਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਸਿਲਵਰ ਰੰਗ ਦੀ ਸਵਿਫਟ ਕਾਰ ਵਿਚ ਫ਼ਰਾਰ ਹੋ ਗਏ।
ਜ਼ਖ਼ਮੀ ਦੀ ਪਛਾਣ ਗੁਰਜੀਤ ਸਿੰਘ ਵਾਸੀ ਮਨਸਾ ਦੇਵੀ ਨਗਰ ਵਜੋਂ ਹੋਈ ਹੈ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬਾਅਦ ਵਿਚ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ, ਗੁਰਜੀਤ ਸਿੰਘ ਪਿੰਡ ਪਲਾਹੀ ਵਿਖੇ ਆਪਣੀ ਸੁਨਿਆਰੇ ਅਤੇ ਮਨੀਚੇਂਜਰ ਦੀ ਦੁਕਾਨ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਨੇੜੇ ਪਹੁੰਚਿਆ ਤਾਂ ਕਾਰ ਸਵਾਰ 3-4 ਨੌਜਵਾਨਾਂ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪਿਸਤੌਲ ਦਿਖਾ ਕੇ ਉਸ ਨੂੰ ਕਾਬੂ ਕੀਤਾ ਅਤੇ ਦਾਤਰ ਨਾਲ ਹਮਲਾ ਕਰਕੇ ਉਸ ਕੋਲੋਂ 5 ਤੋਂ 7 ਲੱਖ ਰੁਪਏ ਦੀ ਨਕਦੀ ਅਤੇ 10 ਤੋਂ 12 ਤੋਲੇ ਸੋਨਾ ਖੋਹ ਲਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। 

ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ਮਾਮਲੇ ’ਚ ਸੀ.ਬੀ.ਆਈ. ਦੀ ਮਾਈਨਿੰਗ ਵਿਭਾਗ ਦੇ ਦਫ਼ਤਰ ’ਚ ਜਾਂਚ ਅਗਲੀ ਖ਼ਬਰ ਭਾਰਤ-ਵੈਸਟ ਇੰਡੀਜ਼ ਚੌਥਾ ਟੀ-20 : 6 ਓਵਰਾਂ ਬਾਅਦ ਭਾਰਤ ਦਾ ਸਕੋਰ 80/2