15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਾਨਸਾ ਜਿਲ੍ਹੇ ਵਿੱਚ ਬੰਦ ਨੂੰ ਮੁਕੰਮਲ ਹੁੰਗਾਰਾ

ਮਾਨਸਾ, 15 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ) ਐਟੀਂ ਡਰੱਗ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਿੱਚ ਵੱਖ ਵੱਖ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਮੱਦੇਨਜ਼ਰ ਮਾਨਸਾ ਜ਼ਿਲ੍ਹੇ ਵਿੱਚ ਮੁਕੰਮਲ ਹੁੰਗਾਰਾ ਮਿਲ ਰਿਹਾ ਹੈ। ਸ਼ਹਿਰਾਂ / ਕਸਬਿਆਂ ਵਿੱਚ ਦੁਕਾਨਾਂ ਬੰਦ ਹਨ। ਸਰਕਾਰੀ ਤੇ ਨਿੱਜੀ ਬੱਸਾਂ ਵੀ ਨਹੀਂ ਚੱਲ ਰਹੀਆਂ। ਓਧਰ ਅੱਜ ਸਵੇਰੇ ਭਰਵੀਂ ਬਾਰਿਸ਼ ਪੈਣ ਕਰਕੇ ਸ਼ਹਿਰਾਂ ਦੇ ਬਾਜਾਰਾਂ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਭਰ ਗਿਆ ਹੈ, ਜਿਸ ਕਰਕੇ ਆਮ ਲੋਕ ਵੀ ਘਰਾਂ ਵਿੱਚ ਹੀ ਦੁਬਕੇ ਪਏ ਹਨ। ਪਿੰਡਾਂ ਵਿੱਚੋਂ ਆ ਰਹੇ ਦੋਧੀਆਂ ਨੂੰ ਜਥੇਬੰਦੀਆਂ ਦੇ ਕਾਰਕੁਨਾਂ ਨੇ ਵਾਪਸ ਹੀ ਮੋੜ ਦਿੱਤਾ। ਇਸੇ ਦੌਰਾਨ ਤਿੰਨਕੋਨੀ ਮਾਨਸਾ ਕੋਲ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਧਰਨੇ ਵਾਲੀ ਥਾਂ 'ਤੇ ਵੀ ਪਾਣੀ ਭਰ ਗਿਆ, ਸੰਘਰਸ਼ਕਾਰੀਆ ਨੇ ਟੈਂਟ ਆਦਿ ਪੁੱਟ ਨੇੜੇ ਹੀ ਦੁਬਾਰਾ ਟੈਂਟ ਆਦਿ ਲਗਾ ਲਏ ਹਨ।

ਅਜੀਤ ਡੈਸਕ 15-10-2026

ਪਿਛਲੀ ਖ਼ਬਰ ਗੜ੍ਹਸ਼ੰਕਰ ਵਿਚ ਬਜ਼ਾਰ ਮੁਕੰਮਲ ਬੰਦ, ਜਥੇਬੰਦੀਆਂ ਵਲੋਂ ਧਰਨਾ ਸ਼ੁਰੂ ਅਗਲੀ ਖ਼ਬਰ ਬੰਦ ਦੇ ਸੱਦੇ ਦੌਰਾਨ ਮਿਆਣੀ ਬਾਕਰਪੁਰ ਦੇ ਬਜ਼ਾਰ ਬੰਦ