ਮਾਨਾਂਵਾਲਾ, 15 ਅਕਤੂਬਰ (ਗੁਰਦੀਪ ਸਿੰਘ ਨਾਗੀ)-ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਤੋਂ ਬਾਅਦ ਵੱਖ -ਵੱਖ ਜਥੇਬੰਦੀਆਂ ਵੱਲੋਂ ਐਲਾਨੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਭਾਵੇਂ ਪੰਜਾਬ ਪੱਧਰ ‘ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪਰ ਅੰਮ੍ਰਿਤਸਰ- ਜਲੰਧਰ ਜੀ. ਟੀ. ਰੋਡ ‘ਤੇ ਕਾਰਾਂ ਦੀ ਏਜੰਸੀਆਂ ਖੁੱਲ੍ਹੀਆਂ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਦਮਦਮੀ ਟਕਸਾਲ ਦੇ ਨੌਜਵਾਨਾਂ, ਜਿੰਨਾ ਵਿਚ ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਜਗਦੀਸ਼ ਸਿੰਘ, ਗੁਰਵਿੰਦਰ ਸਿੰਘ ਝੀਤਾ ਕਲਾਂ, ਭਾਈ ਸਰਵਣ ਸਿੰਘ ਅਤੇ ਹੋਰ ਨੌਜਵਾਨ ਸ਼ਾਮਲ ਸਨ, ਮੌਕੇ ‘ਤੇ ਪਹੁੰਚੇ ਅਤੇ ਜੀ. ਟੀ. ਰੋਡ ਦੋਬੁਰਜੀ ਦੇ ਨੇੜੇ ਕਾਰਾਂ ਦੀਆਂ ਏਜੰਸੀਆਂ ਟੋਯੋਟਾ, ਕੀਆ ਅਤੇ ਹਾਂਡਾ ਬੰਦ ਕਰਵਾ ਦਿੱਤੀਆਂ।
ਤਾਜ਼ਾ ਖ਼ਬਰਾਂ
Free
ਦਮਦਮੀ ਟਕਸਾਲ ਦੇ ਨੌਜਵਾਨਾਂ ਨੇ ਜੀ. ਟੀ. ‘ਤੇ ਖੁੱਲ੍ਹੀਆਂ ਕਾਰਾਂ ਦੀਆਂ ਏਜੰਸੀਆਂ ਕਰਵਾਈਆਂ ਬੰਦ
ਮਾਨਾਂਵਾਲਾ, 15 ਅਕਤੂਬਰ (ਗੁਰਦੀਪ ਸਿੰਘ ਨਾਗੀ)-ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਤੋਂ ਬਾਅਦ ਵੱਖ -ਵੱਖ ਜਥੇਬੰਦੀਆਂ ਵੱਲੋਂ ਐਲਾਨੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਭਾਵੇਂ ਪੰਜਾਬ ਪੱਧਰ ‘ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ
ਅਜੀਤ ਡੈਸਕ
15-10-2026