15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਚੋਣ ਕਮਿਸ਼ਨ ਵਲੋਂ 17 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੋਟਰ ਸੂਚੀਆਂ ਦੀ 'ਵਿਸ਼ੇਸ਼ ਸੰਖੇਪ ਸੋਧ' ਕਰਵਾਉਣ ਦੇ ਨਿਰਦੇਸ਼

ਨਵੀਂ ਦਿੱਲੀ, 15 ਅਕਤੂਬਰ ਭਾਰਤ ਦੇ ਚੋਣ ਕਮਿਸ਼ਨ ਨੇ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 'ਲੋਕ ਪ੍ਰਤੀਨਿਧਤਾ ਐਕਟ, 1950' (Representation of the People Act, 1950) ਦੀ...

ਅਜੀਤ ਡੈਸਕ 15-10-2026

ਨਵੀਂ ਦਿੱਲੀ, 15 ਅਕਤੂਬਰ ਭਾਰਤ ਦੇ ਚੋਣ ਕਮਿਸ਼ਨ ਨੇ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 'ਲੋਕ ਪ੍ਰਤੀਨਿਧਤਾ ਐਕਟ, 1950' (Representation of the People Act, 1950) ਦੀ ਧਾਰਾ 21 ਦੇ ਤਹਿਤ ਵੋਟਰ ਸੂਚੀਆਂ ਦੀ 'ਵਿਸ਼ੇਸ਼ ਸੰਖੇਪ ਸੋਧ' (Special Summary Revision -S.S.R..) ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਲਈ 1 ਜਨਵਰੀ, 2027 ਨੂੰ ਯੋਗਤਾ ਮਿਤੀ ਵਜੋਂ ਨਿਰਧਾਰਤ ਕੀਤਾ ਗਿਆ ਹੈ।
ਇਸ ਸੋਧ ਪ੍ਰਕਿਰਿਆ ਵਿਚ ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਸਾਮ, ਬਿਹਾਰ, ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲ, ਲਕਸ਼ਦੀਪ, ਮੱਧ ਪ੍ਰਦੇਸ਼, ਮਨੀਪੁਰ, ਪੁਡੂਚੇਰੀ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਬੰਗਾਲ ਸ਼ਾਮਿਲ ਹੋਣਗੇ।
ਕਮਿਸ਼ਨ ਨੇ ਦੱਸਿਆ ਕਿ ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 'ਵਿਸ਼ੇਸ਼ ਤੀਬਰ ਸੋਧ' (ਐੱਸ.ਆਈ.ਆਰ.) ਚੱਲ ਰਹੀ ਹੈ ਜਾਂ ਹਾਲ ਹੀ ਵਿਚ ਪੂਰੀ ਹੋਈ ਹੈ, ਉੱਥੇ 'ਵਿਸ਼ੇਸ਼ ਸੰਖੇਪ ਸੋਧ' (S.S.R..) ਲਈ ਸਮਾਂ-ਸਾਰਣੀ ਬਾਅਦ ਵਿਚ ਜਾਰੀ ਕੀਤੀ ਜਾਵੇਗੀ।

ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਕਤਲ ਦੇ ਰੋਸ ਵਜੋਂ ਕਾਂਗਰਸ ਨੇ ਕੱਢਿਆ ਕੈਂਡਲ ਮਾਰਚ ਅਗਲੀ ਖ਼ਬਰ ਭਾਰੀ ਮੀਂਹ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਫ਼ਸਲ ਕੀਤੀ ਬਰਬਾਦ, ਦਾਣਾ ਮੰਡੀ ਚ ਵੀ ਭਰਿਆ ਪਾਣੀ